ਪਾਕਿ ਲਈ ਇਕ ਹੋਰ ਬੁਰੀ ਖਬਰ, ਸ਼ਾਹੀ ਜੋੜਾ ਰੱਦ ਕਰ ਸਕਦੈ ਯਾਤਰਾ

08/19/2019 5:16:41 PM

ਲੰਡਨ— ਡਿਊਕ ਡੱਚਸ ਆਫ ਕੈਂਬ੍ਰਿਜ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਿਲਟਨ ਅਕਤੂਬਰ 'ਚ ਹੋਣ ਵਾਲਾ ਪਾਕਿਸਤਾਨ ਦਾ ਦੌਰਾ ਕੈਂਸਲ ਕਰ ਸਕਦੇ ਹਨ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਧਦੇ ਤਣਾਅ ਕਾਰਨ ਦੋਵੇਂ ਆਪਣੀ ਯਾਤਰਾ ਨੂੰ ਟਾਲਣ ਦਾ ਫੈਸਲਾ ਲੈ ਸਕਦੇ ਹਨ। ਜੂਨ 'ਚ ਦੋਵਾਂ ਦੇ ਪਾਕਿਸਤਾਨ ਦੌਰੇ ਦੀਆਂ ਖਬਰਾਂ ਆਈਆਂ ਸਨ।

ਤੁਹਾਨੂੰ ਦੱਸ ਦਈਏ ਕਿ ਪੰਜ ਅਗਸਤ ਨੂੰ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਫੈਸਲਾ ਲਿਆ ਸੀ। ਇਸ ਤੋਂ ਬਾਅਦ ਸੂਬੇ ਨੂੰ ਮਿਲਿਆਂ ਵਿਸ਼ੇਸ਼ ਅਧਿਕਾਰ ਦਾ ਦਰਜਾ ਖਤਮ ਹੋ ਗਿਆ। ਭਾਰਤ ਤੇ ਇਸ ਫੈਸਲੇ ਤੋਂ ਬਾਅਦ ਤੋਂ ਹੀ ਦਿੱਲੀ ਤੇ ਇਸਲਾਮਾਬਾਦ ਦੇ ਵਿਚਾਲੇ ਤਣਾਅ ਦੇ ਹਾਲਾਤ ਹਨ। ਮੀਡੀਆ ਰਿਪੋਰਟਾਂ 'ਚ ਬ੍ਰਿਟੇਨ ਦੇ ਫਾਰਨ ਐਂਡ ਕਾਮਨਵੈਲਥ ਆਫਿਸ ਵਲੋਂ ਜਾਰੀ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਨਿਊਜ਼ ਇੰਟਰਨੈਸ਼ਨਲ ਵਲੋਂ ਕਿਹਾ ਗਿਆ ਹੈ ਕਿ ਸ਼ਾਹੀ ਜੋੜੇ ਦਾ ਪਾਕਿਸਤਾਨ ਦੌਰਾ ਹੋ ਸਕੇਗਾ ਅਜਿਹਾ ਸੰਭਵ ਨਹੀਂ ਲੱਗ ਰਿਹਾ ਕਿਉਂਕਿ ਖੇਤਰ 'ਚ ਇਸ ਵੇਲੇ ਤਣਾਅ ਹੈ। ਜੂਨ 'ਚ ਅਧਿਕਾਰਿਤ ਬਿਆਨ ਜਾਰੀ ਕਰਕੇ ਕਿੰਗਸਟਨ ਪੈਲੇਸ ਨੇ ਜਾਣਕਾਰੀ ਦਿੱਤੀ ਸੀ ਕਿ ਪ੍ਰਿੰਸ ਵਿਲੀਅਮ ਤੇ ਕੇਟ ਅਕਤੂਬਰ 'ਚ ਪਾਕਿਸਤਾਨ ਦਾ ਦੌਰਾਨ ਕਰਨਗੇ। 

ਦੋਵਾਂ ਦਾ ਪਾਕਿਸਤਾਨ ਦੌਰਾ ਉਸ ਵੇਲੇ ਤੈਅ ਹੋਇਆ ਜਦੋਂ ਇਸਲਾਮਾਬਾਦ ਨੇ ਫਾਰੇਨ ਐਂਡ ਕਾਮਨਵੈਲਥ ਆਫਿਸ ਦੇ ਕੋਲ ਅਪੀਲ ਕੀਤੀ ਸੀ। ਪ੍ਰਿੰਸ ਵਿਲੀਅਮ ਤੇ ਕੇਟ ਜੇਕਰ ਪਾਕਿਸਤਾਨ ਜਾਂਦੇ ਹਨ ਤਾਂ 13 ਸਾਲ ਬਾਅਦ ਕੋਈ ਸ਼ਾਹੀ ਪਰਿਵਾਰ ਦਾ ਵਿਅਕਤੀ ਪਾਕਿਸਤਾਨ ਦੀ ਧਰਤੀ 'ਤੇ ਪੈਰ ਰੱਖੇਗਾ।

Baljit Singh

This news is Content Editor Baljit Singh