ਹਾਦਸੇ ਤੋਂ ਬਾਅਦ ਲਾਪਰਵਾਹੀ ਨਾਲ ਕਾਰ ਚਲਾਉਂਦੇ ਨਜ਼ਰ ਆਏ ਪ੍ਰਿੰਸ ਫਿਲਿਪ

01/20/2019 4:36:48 PM

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਿੰਸ ਫਿਲਿਪ ਕਾਰ ਹਾਦਸੇ ਵਿਚ ਵਾਲ-ਵਾਲ ਬਚਣ ਦੇ ਦੋ ਦਿਨ ਬਾਅਦ ਹੀ ਬਿਨਾਂ ਸੀਟਬੈਲਟ ਦੇ ਗੱਡੀ ਚਲਾਉਂਦੇ ਨਜ਼ਰ ਆਏ। ਪੁਲਸ ਨੇ ਇਸ ਸਿਲਸਿਲੇ ਵਿਚ ਉਨ੍ਹਾਂ ਨਾਲ ਮਿਲ ਕੇ ਗੱਲ ਕੀਤੀ ਹੈ। ਐਤਵਾਰ ਨੂੰ ਇਕ ਨਿਊਜ਼ ਪੇਪਰ ਵਲੋਂ ਪ੍ਰਕਾਸ਼ਿਤ ਤਸਵੀਰਾਂ ਵਿਚ ਮਹਾਰਾਨੀ ਐਲੀਜ਼ਾਬੇਥ-2 ਦੇ ਪਤੀ ਬਿਨਾਂ ਸੀਟਬੈਲਟ ਦੇ ਗੱਡੀ ਚਲਾਉਂਦੇ ਨਜ਼ਰ ਆਏ। ਤਸਵੀਰ ਵਿਚ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਸ਼ਨੀਵਾਰ ਨੂੰ ਨਵੀਂ ਲੈਂਡ ਰੋਵਰ ਫ੍ਰੀਲੈਂਡਰ ਕਾਰ ਵਿਚ ਆਪਣੀ ਪਤਨੀ ਦੇ ਨਿੱਜੀ ਸੈਂਡ੍ਰਿੰਘਮ ਇਸਟੇਟ (ਹਾਊਸ) ਜਾਂਦੇ ਨਜ਼ਰ ਆ ਰਹੇ ਹਨ। ਬ੍ਰਿਟੇਨ ਪੁਲਸ ਨਿਯਮਾਂ ਮੁਤਾਬਕ ਬਿਨਾਂ ਸੀਟਬੈਲਟ ਦੇ ਗੱਡੀ ਚਲਾਉਣ 'ਤੇ 500 ਪੌਂਡ ਤੱਕ ਦੇ ਜੁਰਮਾਨਾ ਕੀਤਾ ਜਾਂਦਾ ਹੈ ਪਰ ਪੁਲਸ ਨੇ 97 ਸਾਲ ਦੇ ਫਿਲਿਪ ਨੂੰ ਸਿਰਫ ਵਾਰਨਿੰਗ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪ੍ਰਿੰਸ ਪੂਰਬੀ ਇੰਗਲੈਂਡ ਦੇ ਨੌਰਫਲਾਕ ਵਿਚ ਸੈਂਡ੍ਰਿੰਘਮ ਇਸਟੇਟ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਸਨ। ਹਾਲਾਂਕਿ ਇਸ ਹਾਦਸੇ ਵਿਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਸੀ। ਪਰ ਇਸ ਹਾਦਸੇ ਵਿਚ ਦੂਜੀ ਕਾਰ ਵਿਚ ਸਵਾਰ ਇਕ 28 ਸਾਲਾ ਮਹਿਲਾ ਚਾਲਕ ਨੂੰ ਗੋਡੇ ਵਿਚ ਸੱਟ ਲੱਗੀ ਜਦੋਂ ਕਿ ਕਾਰ ਵਿਚ ਸਵਾਰ ਇਕ ਹੋਰ 45 ਸਾਲਾ ਔਰਤ ਦੇ ਗੁੱਟ ਦੀ ਹੱਡੀ ਟੁੱਟ ਗਈ ਅਤੇ ਉਸ ਦੇ ਨਾਲ 9 ਮਹੀਨੇ ਦਾ ਬੱਚਾ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਿਆ। ਫਿਲਿਪ ਨੇ ਇਸ ਹਾਦਸੇ ਬਾਰੇ ਕਿਹਾ ਕਿ ਇਹ ਹਾਦਸਾ ਘੱਟ ਰੌਸ਼ਨੀ ਕਾਰਨ ਵਾਪਰਿਆ। 

Sunny Mehra

This news is Content Editor Sunny Mehra