ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਹੈਰੀ-ਮੇਗਨ ਨੇ ਕੀਤਾ ਭਾਰਤ ''ਚ ਰਾਹਤ ਕੇਂਦਰ ਬਣਾਉਣ ਦਾ ਐਲਾਨ

05/20/2021 7:05:54 PM

ਵਾਸ਼ਿੰਗਟਨ/ਲੰਡਨ (ਬਿਊਰੋ) :ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਇਕ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਵਿਚ ਰਾਹਤ ਕੇਂਦਰ ਬਣਾਉਣ ਦੀ ਯੋਜਨਾ ਬਣਾਈ ਹੈ। ਮੁੰਬਈ ਵਿਚ ਜਿਹੜ ਇਮਾਰਤ ਬਣਾਉਣ ਦੀ ਯੋਜਨਾ ਬਣਾਈ ਗਈ ਹੈ ਉਸੇ ਤਰਜ 'ਤੇ ਡੋਮਿਨਿਕਾ ਵਿਚ ਆਰਚਵੇਲ ਫਾਊਂਡੇਸ਼ਨ ਦੀ ਇਮਾਰਤ ਬਣਾਈ ਜਾ ਚੁੱਕੀ ਹੈ। ਇੱਥੇ ਸਥਾਨਕ ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਵੀ ਲੱਗੇਗੀ। ਖਾਣਾ ਅਤੇ ਮੈਡੀਕਲ ਕੇਅਰ ਵੀ ਦਿੱਤੀ ਜਾਵੇਗੀ।

ਵੈਬਸਾਈਟ 'ਤੇ ਕੀਤਾ ਐਲਾਨ
ਹੈਰੀ ਅਤੇ ਮੇਗਨ ਨੇ ਆਪਣੀ ਵੈਬਸਾਈਟ Archewell 'ਤੇ ਇਸ ਸੰਬੰਧੀ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਕਦਮ ਨਾਲ ਲੋੜਵੰਦਾਂ ਨੂੰ ਰਾਹਤ ਵੀ ਮਿਲੇਗੀ ਅਤੇ ਤਾਕਤ ਵੀ। ਦੋਹਾਂ ਨੇ ਪਹਿਲਾਂ ਵੀ ਇਸ ਗੱਲ ਦੀ ਮੰਗ ਕੀਤੀ ਹੈ ਕਿ ਦੁਨੀਆ ਭਰ ਵਿਚ ਕੋਵਿਡ ਵੈਕਸੀਨ ਦੀ ਸਮਾਨ ਵੰਡ ਹੋਣੀ ਚਾਹੀਦੀ ਹੈ। ਉਹਨਾਂ ਨੇ ਜੋਅ ਬਾਈਡੇਨ ਦੀ ਉਸ ਅਪੀਲ ਦਾ ਸਵਾਗਤ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫਾਰਮਾ ਕੰਪਨੀਆਂ ਗਰੀਬ ਦੇਸ਼ਾਂ ਵਿਚ ਵੈਕਸੀਨ ਪੇਟੈਂਟ ਨੂੰ ਹਟਾਉਣ।

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਕਾਂਗਰਸ ਨੇ ਭਾਰਤ ਪ੍ਰਤੀ ਇਕਜੁੱਟਤਾ ਜਤਾਉਣ ਵਾਲੇ ਪ੍ਰਸਤਾਵ ਨੂੰ ਕੀਤਾ ਪਾਸ

ਮੁੰਬਈ ਵਿਚ ਬਣਾਇਆ ਜਾਵੇਗਾ ਕੇਂਦਰ
ਜੋੜੇ ਨੇ ਕਿਹਾ ਹੈ ਕਿ ਭਾਰਤ ਵਿਚ ਮਾਮਲੇ ਵੱਧਦੇ ਜਾ ਰਹੇ ਹਨ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨਫੈਕਟਿਡ ਹਨ। ਇਹ ਵੀ ਚਿੰਤਾ ਹੈ ਕਿ ਹਾਲਾਤ ਜੋ ਦਿਸ ਰਹੇ ਹਨ ਉਸ ਨਾਲੋਂ ਵੀ ਜ਼ਿਆਦਾ ਖਰਾਬ ਹੈ। ਉਹਨਾਂ ਨੇ ਦੱਸਿਆ ਕਿ ਆਰਚਵੇਲ ਫਾਊਂਡੇਸ਼ਨ ਅਤੇ ਵਰਲਡ ਸੈਂਟਰਲ ਕਿਚਨ ਮੁੰਬਈ ਵਿਚ ਇਹ ਰਾਹਤ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇੱਥੇ ਹੀ Myna Mahila ਨਾਮ ਦਾਭਾਰਤੀ ਸੰਗਠਨ ਵੀ ਹੈ ਜਿਸ ਨੂੰ ਮੇਗਨ ਅਤੇ ਹੈਰੀ ਨੇ ਸਮਰਥਨ ਕੀਤਾ।

ਨੋਟ- ਪ੍ਰਿੰਸ ਹੈਰੀ-ਮੇਗਨ ਨੇ ਕੀਤਾ ਭਾਰਤ 'ਚ ਰਾਹਤ ਕੇਂਦਰ ਬਣਾਉਣ ਦਾ ਐਲਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana