ਮੈਡਮ ਤੁਸਾਦ ਮਿਊਜ਼ੀਅਮ ''ਚੋਂ ਹਟਾਏ ਗਏ ਪ੍ਰਿੰਸ ਹੈਰੀ ਤੇ ਮੇਗਨ ਦੇ ਬੁੱਤ

01/11/2020 12:40:04 AM

ਲੰਡਨ - ਮੈਡਮ ਤੁਸਾਦ ਮਿਊਜ਼ੀਅਮ ਦੇ ਬਾਰੇ 'ਚ ਸਾਰੇ ਨੇ ਸੁਣਿਆ ਹੋਵੇਗਾ, ਇਥੇ ਦੁਨੀਆ ਦੇ ਖਾਸ ਲੋਕਾਂ ਦੇ ਪੁਤਲੇ ਰੱਖੇ ਜਾਂਦੇ ਹਨ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਾਹੀ ਅਹੁਦਾ ਛੱਡਣ ਦਾ ਐਲਾਨ ਕੀਤਾ ਅਤੇ ਆਖਿਆ ਕਿ ਹੁਣ ਉਹ ਆਤਮ ਨਿਰਭਰ ਬਣ ਕੇ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਮੈਡਮ ਤੁਸਾਦ ਮਿਊਜ਼ੀਅਮ ਨੇ ਵੀ ਹੈਰੀ ਅਤੇ ਮੇਗਨ ਦੇ ਬੁੱਤਾਂ ਨੂੰ ਸ਼ਾਹੀ ਪਰਿਵਾਰ ਤੋਂ ਵੱਖ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਰਾਜ ਪਰਿਵਾਰ ਨੂੰ ਕਾਫੀ ਦੁੱਖ ਪਹੁੰਚਿਆ ਹੈ। ਪ੍ਰਿੰਸ ਹੈਰੀ ਮਹਾਰਾਣੀ ਏਲੀਜ਼ਾਬੇਥ ਦੇ ਦੂਜੇ ਪੋਤੇ ਹਨ।

2018 'ਚ ਕੀਤਾ ਸੀ ਵਿਆਹ
ਦੋਹਾਂ ਨੇ 2018 'ਚ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਇਨ੍ਹਾਂ ਨੂੰ ਡਿਊਕ ਐਂਡ ਡਚੇਜ ਆਫ ਸਸੇਕਸ ਦੇ ਖਿਤਾਬ ਨਾਲ ਨਵਾਜਿਆ ਗਿਆ। ਸਾਲ 2019 'ਚ ਮੇਗਨ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਪੁੱਤਰ ਦੀ ਜਨਮ ਦੌਰਾਨ ਬ੍ਰਿਟਿਸ਼ ਅਖਬਾਰਾਂ ਨੇ ਅਜਿਹਾ ਵਿਵਹਾਰ ਕੀਤਾ ਉਸ ਕਾਰਨ ਹੈਰੀ ਅਤੇ ਮੇਗਨ ਦੋਹਾਂ ਦੇ ਕੁਝ ਬ੍ਰਿਟਿਸ਼ ਅਖਬਾਰਾਂ ਨਾਲ ਤਣਾਅਪੂਰਣ ਸਬੰਧ ਹਨ।

PunjabKesari

ਖੋਲਣਾ ਚਾਹੁੰਦੇ ਹਨ ਚੈਰਿਟੀ
ਹੈਰੀ ਅਤੇ ਮੇਗਨ ਨੇ ਦੱਸਿਆ ਕਿ ਦੋਵੇਂ ਮਿਲ ਕੇ ਚੈਰਿਟੀ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ ਅਤੇ ਆਰਥਿਕ ਰੂਪ ਤੋਂ ਆਜ਼ਾਦ ਹੋਣ ਦੀ ਦਿਸ਼ਾ 'ਤੇ ਕੰਮ ਕਰਨਗੇ। ਪ੍ਰਿੰਸ ਹੈਰੀ ਅਤੇ ਮੇਗਨ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤਾ, 'ਮਹਾਰਾਣੀ ਏਲੀਜ਼ਾਬੇਥ, ਕਾਮਨਵੈਲਥ ਅਤੇ ਸਹਾਇਕਾਂ ਪ੍ਰਤੀ ਆਪਣਾ ਕਰਤੱਵ ਜਾਰੀ ਰੱਖਦੇ ਹੋਏ ਹੁਣ ਅਸੀਂ ਯੂਨਾਈਟੇਡ ਕਿੰਗਡਮ ਅਤੇ ਉੱਤਰੀ ਅਮਰੀਕਾ ਵਿਚਾਲੇ ਆਪਣਾ ਟਾਈਮ ਬਤੀਤ ਕਰਨ ਦੀ ਯੋਜਨਾ ਬਣਾ ਰਹੇ ਹਨ।

ਮੈਡਮ ਤੁਸਾਦ ਮਿਊਜ਼ੀਅਮ
ਮੈਡਮ ਤੁਸਾਦ ਮਿਊਜ਼ੀਅਮ ਲੰਡਨ ਦੀ ਮੈਰੀਲੇਬਾਨ ਰੋਡ 'ਤੇ ਸਥਿਤ ਮੋਮ ਦੇ ਬੁੱਤਾਂ ਦਾ ਇਕ ਮਿਊਜ਼ੀਅਮ ਹੈ। ਇਸ ਮਿਊਜ਼ੀਅਮ ਦੀ ਸ਼ੁਰੂਆਤ 1835 'ਚ ਮੋਮ ਸ਼ਿਲਪਕਾਰ ਮੈਰੀ ਤੁਸਾਦ ਨੇ ਕੀਤੀ ਸੀ। ਮੈਡਮ ਤੁਸਾਦ ਮਿਊਜ਼ੀਅਮ 'ਚ ਕਰੀਬ 400 ਤੋਂ ਜ਼ਿਆਦਾ ਸੈਲੀਬ੍ਰਿਟੀ ਦੇ ਬੁੱਤ ਹਨ। ਇਥੇ ਡੇਵਿਡ ਕੈਮਰੂਨ ਅਤੇ ਬਰਾਕ ਓਬਾਮਾ ਵਿਚਾਲੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਨੂੰ ਵੀ ਸਥਾਪਿਤ ਕੀਤਾ ਗਿਆ ਹੈ।


Khushdeep Jassi

Content Editor

Related News