ਪਿ੍ਰੰਸ ਚਾਰਲਸ ਨੇ 7 ਦਿਨਾਂ ''ਚ ਦਿੱਤੀ ਕੋਰੋਨਾਵਾਇਰਸ ਨੂੰ ਮਾਤ, ਆਈਸੋਲੇਸ਼ਨ ਤੋਂ ਆਏ ਬਾਹਰ

03/30/2020 9:07:23 PM

ਲੰਡਨ - ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ 7 ਦਿਨ ਬਾਅਦ ਬਿ੍ਰਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪਿ੍ਰੰਸ ਚਾਰਲਸ ਰੀ-ਕਵਰ ਹੋ ਗਏ ਹਨ ਅਤੇ ਉਹ ਸੋਮਵਾਰ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਆਈਸੋਲੇਸ਼ਨ ਤੋਂ ਬਾਹਰ ਆਏ ਹਨ। ਸ਼ਾਹੀ ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (71) ਪਿਛਲੇ ਹਫਤੇ ਰਾਸ਼ਟਰੀ ਸਿਹਤ ਸੰਭਾਲ (ਐਨ. ਐਚ. ਐਸ.) ਵਿਚ ਕੋਰੋਨਾਵਾਇਰਸ ਪ੍ਰੀਖਣ ਕਰਾਉਣ ਤੋਂ ਬਾਅਦ ਸਕਾਟਲੈਂਡ ਵਿਚ ਆਈਸੋਲੇਸ਼ਨ ਵਿਚ ਚਲੇ ਗਏ ਸਨ।

ਉਨ੍ਹਾਂ ਦੇ ਬੁਲਾਰੇ ਨੇ ਆਖਿਆ ਕਿ ਕਲੀਅਰੈਂਸ ਹਾਊਸ (ਰਾਜ ਪਰਿਵਾਰ ਨਿਵਾਸ) ਨੇ ਅੱਜ (ਸੋਮਵਾਰ ਨੂੰ) ਪੁਸ਼ਟੀ ਕੀਤੀ ਕਿ ਡਾਕਟਰਾਂ ਦੀ ਸਲਾਹ ਤੋਂ ਬਾਅਦ ਪਿ੍ਰੰਸ ਆਫ ਵੇਲਸ ਹੁਣ ਕੁਆਰੰਟੀਨ ਤੋਂ ਬਾਹਰ ਆ ਗਏ ਹਨ। ਪਿ੍ਰੰਸ ਚਾਰਲਸ ਦੀ ਪਤਨੀ ਕੈਮਿਲਾ (72) ਉਸੇ ਸਮੇਂ ਜਾਂਚ ਵਿਚ ਕੋਰੋਨਾਵਾਇਰਸ ਰਿਪੋਰਟ ਵਿਚ ਪਾਜ਼ੇਟਿਵ ਨਹੀਂ ਪਾਈ ਗਈ ਸੀ ਪਰ ਉਦੋਂ ਤੋਂ ਉਹ ਵੀ ਬਾਲਮੋਰਲ ਵਿਚ ਅਲੱਗ ਰਹਿ ਰਹੀ ਸੀ। ਇਸ ਸ਼ਾਹੀ ਜੋਡ਼ੇ ਨੇ ਪਿਛਲੇ ਸੋਮਵਾਰ ਨੂੰ ਮੈਡੀਕਲ ਜਾਂਚ ਕਰਾਈ ਸੀ। ਉਸ ਤੋਂ ਪਹਿਲਾਂ ਦੋਵੇਂ ਜੈੱਟ ਜਹਾਜ਼ ਤੋਂ ਸਕਾਟਲੈਂਡ ਪਹੁੰਚੇ ਸਨ ਅਤੇ ਉਦੋਂ ਤੋਂ ਹੀ ਉਹ ਉਥੇ ਸਨ। ਉਦੋਂ ਕਲੀਅਰੈਂਸ ਹਾਊਸ ਨੇ ਆਖਿਆ ਸੀ ਕਿ ਇਥੇ ਪਤਾ ਲਾਉਣਾ ਸੰਭਵ ਨਹੀਂ ਹੈ ਕਿ ਪਿ੍ਰੰਸ ਨੂੰ ਕਿਵੇਂ ਕੋਰੋਨਾਵਾਇਰਸ ਹੋਇਆ ਕਿਉਂਕਿ ਪਿਛਲੇ ਹਫਤਿਆਂ ਵਿਚ ਉਹ ਜਨਤਕ ਭੂਮਿਕਾ ਨੂੰ ਲੈ ਕੇ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ ਸਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਤੋਂ ਪਹਿਲਾਂ ਮੋਨੈਕੋ ਨੂੰ ਪਿ੍ਰੰਸ ਐਲਬਰਟ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪਿ੍ਰੰਸ ਚਾਰਲਸ ਨਾਲ ਮੁਲਾਕਾਤ ਕੀਤੀ ਸੀ। ਉਥੇ ਹੀ ਕੋਰੋਨਾਵਾਇਰਸ ਨੂੰ ਕੈ ਪੂਰੀ ਦੁਨੀਆ ਵਿਚ ਦਹਿਸ਼ਤ ਮਚੀ ਹੋਈ ਹੈ। ਇਸ ਤੋਂ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਟਰੂਡੋ ਵੀ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਪਾਈ ਗਈ ਸੀ ਅਤੇ ਉਨ੍ਹਾਂ ਨੂੰ 14 ਦਿਨਾਂ ਤੱਕ ਅਲੱਗ ਰੱਖਿਆ ਗਿਆ ਸੀ। ਬੀਤੇ ਦਿਨ ਪ੍ਰਧਾਨ ਮੰਤਰੀ ਟਰੂਡੋ ਨੇ ਉਨ੍ਹਾਂ ਦੇ ਕੋਰੋਨਾ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਗੱਲ ਆਪਣੇ ਸੰਬੋਧਨ ਵਿਚ ਦੱਸੀ ਸੀ।


Khushdeep Jassi

Content Editor

Related News