ਆਸਟ੍ਰੇਲੀਅਨ ਪੀ. ਐੱਮ. ਮੈਲਕਮ ਟਰਨਬੁੱਲ ਨੇ ਚਲਾਈ ਕਿਸ਼ਤੀ

10/14/2017 3:23:51 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਿਸ਼ਤੀ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਟਰਨਬੁੱਲ ਕੱਲ ਭਾਵ ਸ਼ੁੱਕਰਵਾਰ ਦੀ ਸਵੇਰ ਨੂੰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੌਰਾਨ ਕਿਸ਼ਤੀ ਚਲਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਟਰਨਬੁੱਲ ਨੇ ਗੋ-ਪਰੋ ਦੇ ਸੰਸਥਾਪਕ ਨਿਕੋਲਸ ਵੁੱਡਮੈਨ ਨਾਲ ਸੈਲਫੀ ਵੀ ਲਈ। ਦੱਸਣਯੋਗ ਹੈ ਕਿ ਗੋ-ਪਰੋ ਇਕ ਅਮਰੀਕੀ ਤਕਨਾਲੋਜੀ ਕੰਪਨੀ ਹੈ, ਜਿਸ ਦੇ ਸੰਸਥਾਪਕ ਨਿਕੋਲਸ ਵੁੱਡਮੈਨ ਹਨ।


ਦਰਅਸਲ ਨਿਕੋਲਸ ਪਹਿਲੀ ਵਾਰ ਆਸਟ੍ਰੇਲੀਆ ਯਾਤਰਾ 'ਤੇ ਆਏ ਸਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਟਰਨਬੁੱਲ ਨਾਲ ਮੁਲਾਕਾਤ ਕੀਤੀ। ਨਿਕੋਲਸ ਨੇ ਟਰਨਬੁੱਲ ਨਾਲ ਸਿਡਨੀ ਹਾਰਬਰ 'ਤੇ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਟਰਨਬੁੱਲ ਅਤੇ ਨਿਕੋਲਸ ਦੋਹਾਂ ਨੇ ਮਿਲ ਕੇ ਚੱਪੂ ਚਲਾਏ ਅਤੇ ਸੈਲਫੀ ਲਈ। ਟਰਨਬੁੱਲ ਨੇ ਬਕਾਇਦਾ ਇਸ ਦਾ ਵੀਡੀਓ ਵੀ ਬਣਾਇਆ ਅਤੇ ਆਪਣੇ ਫੇਸਬੁੱਕ 'ਤੇ ਸਾਂਝਾ ਕੀਤਾ। ਓਧਰ ਨਿਕੋਲਸ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਸਨਮਾਨ ਦੀ ਗੱਲ ਸੀ ਕਿ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਟਰਨਬੁੱਲ ਨੇ ਉਸ ਨੂੰ ਸੱਦਾ ਦਿੱਤਾ।