PM ਮੋਦੀ ਨਾਲ ਵਰਚੁਅਲ ਮੁਲਾਕਾਤ ਤੋਂ ਪਹਿਲਾਂ ਬਾਈਡੇਨ ਦਾ ਟਵੀਟ, ਕਿਹਾ- ਭਾਰਤ ਨਾਲ ਮਜ਼ਬੂਤ ਹੋਣਗੇ ਰਿਸ਼ਤੇ

04/11/2022 9:27:32 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਕੁਝ ਸਮੇਂ ਬਾਅਦ ਵਰਚੁਅਲ ਮੀਟਿੰਗ ਹੋਣੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਰਾਸ਼ਟਰਪਤੀ ਬਾਈਡੇਨ ਨੇ ਟਵੀਟ ਕੀਤਾ ਕਿ ਉਹ ਭਾਰਤ ਨਾਲ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨਾਲ ਆਨਲਾਈਨ ਮੀਟਿੰਗ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਇਹ ਵੀ ਪੜ੍ਹੋ : ਮੁਸੀਬਤ 'ਚ ਸ਼੍ਰੀਲੰਕਾ ਨੂੰ ਚੀਨ ਤੋਂ ਮਿਲਿਆ ਧੋਖਾ, ਭਾਰਤ ਨੇ ਕੀਤੀ ਮਦਦ

ਪੀ. ਐੱਮ. ਮੋਦੀ ਅਤੇ ਬਾਈਡੇਨ ਵਿਚਾਲੇ ਦੁਵੱਲੇ ਸਹਿਯੋਗ ਦੀ ਸਮੀਖਿਆ ਤੋਂ ਇਲਾਵਾ ਉਹ ਯੂਕ੍ਰੇਨ ਸੰਕਟ, ਦੱਖਣੀ ਏਸ਼ੀਆ, ਇੰਡੋ-ਪੈਸੀਫਿਕ ਖੇਤਰ ਦੀ ਸਥਿਤੀ ਵਰਗੇ ਕਈ ਮੁੱਦਿਆਂ 'ਤੇ ਚਰਚਾ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਇਹ ਆਨਲਾਈਨ ਮੁਲਾਕਾਤ ਵਾਸ਼ਿੰਗਟਨ 'ਚ ਭਾਰਤ ਅਤੇ ਅਮਰੀਕਾ ਵਿਚਾਲੇ 'ਟੂ ਪਲੱਸ ਟੂ' ਮੰਤਰੀ ਪੱਧਰੀ ਸੰਵਾਦ ਦੇ ਚੌਥੇ ਸੈਸ਼ਨ ਤੋਂ ਪਹਿਲਾਂ ਹੋਵੇਗੀ। ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਅਜਿਹੀ ਵਾਰਤਾ ਹੈ, ਜਦੋਂ ਬਾਈਡੇਨ ਪ੍ਰਸ਼ਾਸਨ ਦੇ ਅਧੀਨ ਭਾਰਤ-ਅਮਰੀਕਾ ਵਿਚਾਲੇ ਮੰਤਰੀ ਪੱਧਰੀ 'ਟੂ ਪਲੱਸ ਟੂ' ਵਾਰਤਾ ਵੀ ਨਾਲ-ਨਾਲ ਹੋ ਰਹੀ ਹੈ।

ਇਹ ਵੀ ਪੜ੍ਹੋ : ਕਣਕ ਦੀ ਥਾਂ ਆਟਾ ਵੰਡਣ ਦੀ ਤਿਆਰੀ 'ਚ ਪੰਜਾਬ ਦੀ 'ਆਪ' ਸਰਕਾਰ!

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਾਸ਼ਿੰਗਟਨ 'ਚ ਇਸ ਵਾਰਤਾ ਦੇ ਚੌਥੇ ਸੈਸ਼ਨ ਦੇ ਹਿੱਸੇ ਵਜੋਂ ਸੋਮਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਗੱਲਬਾਤ ਕਰਨਗੇ। ਭਾਰਤ ਦੇ ਦੋਵੇਂ ਨੇਤਾ ਵਾਸ਼ਿੰਗਟਨ ਪਹੁੰਚ ਚੁੱਕੇ ਹਨ।

PunjabKesari

ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਹ ਆਨਲਾਈਨ ਮੀਟਿੰਗ ਦੋ-ਪੱਖੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਵਾਂ ਧਿਰਾਂ ਨੂੰ ਆਪਣਾ ਨਿਯਮਤ ਅਤੇ ਉੱਚ-ਪੱਧਰੀ ਸੰਪਰਕ ਜਾਰੀ ਰੱਖਣ ਦੇ ਯੋਗ ਬਣਾਏਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਜੇਨ ਸਾਫੀ ਨੇ ਕਿਹਾ, ''ਰਾਸ਼ਟਰਪਤੀ ਬਾਈਡੇਨ ਸਾਡੀਆਂ ਸਰਕਾਰਾਂ, ਅਰਥਵਿਵਸਥਾਵਾਂ ਅਤੇ ਸਾਡੇ ਲੋਕਾਂ ਵਿਚਕਾਰ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਇਕ ਆਨਲਾਈਨ ਮੁਲਾਕਾਤ ਕਰਨਗੇ।''

ਇਹ ਵੀ ਪੜ੍ਹੋ : ਅਹਿਮ ਖ਼ਬਰ : ਲਾਹੌਰ ਦੇ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੁੜ ਜਲਦ ਹੋਵੇਗੀ ਸਥਾਪਿਤ

ਦੋਵਾਂ ਨੇਤਾਵਾਂ ਵਿਚਾਲੇ ਆਨਲਾਈਨ ਮੁਲਾਕਾਤ ਯੂਕ੍ਰੇਨ ਸੰਕਟ 'ਤੇ ਭਾਰਤ ਦੇ ਰੁਖ ਅਤੇ ਰੂਸ ਤੋਂ ਰਿਆਇਤੀ ਦਰ 'ਤੇ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਨੂੰ ਲੈ ਕੇ ਅਮਰੀਕਾ 'ਚ ਕੁਝ ਚਿੰਤਾਵਾਂ ਦੇ ਵਿਚਕਾਰ ਹੋਵੇਗੀ। ਅਮਰੀਕਾ ਚਾਹੁੰਦਾ ਹੈ ਕਿ ਯੂਕ੍ਰੇਨ ਵਿਰੁੱਧ ਜੰਗ ਨੂੰ ਲੈ ਕੇ ਭਾਰਤ ਨੂੰ ਰੂਸ ਦਾ ਵਿਰੋਧ ਕਰਨਾ ਚਾਹੀਦਾ ਹੈ।


Manoj

Content Editor

Related News