ਪ੍ਰਧਾਨ ਮੰਤਰੀ ਮੋਦੀ ਚੀਨ ਦੇ ਪ੍ਰਾਜੈਕਟ ਖਿਲਾਫ ਬੋਲਣ ਵਾਲੇ ਵਿਸ਼ਵ ਦੇ ਇਕਲੌਤੇ ਆਗੂ

11/17/2017 7:18:45 PM

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਬਾਰਡਰ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਖਿਲਾਫ ਆਵਾਜ਼ ਚੁੱਕਣ ਵਾਲੇ ਇਕਲੌਤੇ ਵਿਸ਼ਵ ਨੇਤਾ ਹਨ, ਜਦਕਿ ਅਮਰੀਕਾ ਵੀ ਇਸ ਮਹੱਤਵਪੂਰਣ ਪ੍ਰਾਜੈਕਟ 'ਤੇ ਲਗਾਤਾਰ ਚੁੱਪ ਰਿਹਾ ਹੈ। ਚੀਨ ਦੇ ਮਾਮਲਿਆਂ 'ਤੇ ਚੋਟੀ ਅਮਰੀਕੀ ਮਾਹਿਰ ਮਾਈਕਲ ਫਿਲਸਬਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਅਮਰੀਕਾ ਦੇ ਸੰਸਦ ਕਾਂਗਰਸ 'ਚ ਸੁਣਵਾਈ ਦੌਰਾਨ ਕਹੀ। ਮਾਈਕਲ ਫਿਲਸਬਰੀ ਅਮਰੀਕਾ ਦੇ ਵੱਕਾਰੀ ਥਿੰਕ ਟੈਂਕ ਹਡਸਨ ਇੰਸਟੀਚਿਊਟ 'ਚ ਚੀਨੀ ਰਣਨੀਤੀ ਕੇਂਦਰ ਦੇ ਨਿਰਦੇਸ਼ਕ ਵੀ ਹਨ।
ਉਨ੍ਹਾਂ ਨੇ ਸੰਸਦ 'ਚ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਦੇ ਮਹੱਵਪੂਰਣ ਬੀ. ਆਰ. ਆਈ. ਪ੍ਰਾਜੈਕਟ 'ਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਖੁਲ ਕੇ ਆਪਣੀ ਗੱਲ ਕਹੀ ਹੈ। ਫਿਲਸਬਰੀ ਨੇ ਕਿਹਾ ਕਿ ਮੋਦੀ ਦੁਨੀਆ ਦੇ ਇਕਲੌਤੇ ਅਜਿਹੇ ਆਗੂ ਹਨ, ਜੋ ਅਜੇ ਵੀ ਚੀਨ ਦੀ ਇਸ ਪਹਿਲ ਖਿਲਾਫ ਖੜ੍ਹੇ ਹੋਏ ਹਨ।
ਚੀਨੇ ਦੇ ਬੇਲਟੇ ਐਂਡ ਰੋਡ ਇਨੀਸ਼ਿਏਟਿਵ 'ਚ ਅਸ਼ੰਕ ਰੂਪ ਨਾਲ ਭਾਰਤ ਦੀ ਹਕੂਮਤ ਦਾ ਉਲੰਘਣ ਸ਼ਾਮਲ ਹੈ। ਇਸ ਲਈ ਮੋਦੀ ਅਤੇ ਉਸ ਦੀ ਟੀਮ ਨੇ ਇਸ 'ਤੇ ਖੁੱਲ ਕੇ ਆਪਣੇ ਵਿਚਾਰ ਰੱਖੇ ਹਨ। ਫਿਲਸਬਰੀ ਨੇ ਕਿਹਾ ਕਿ ਇਹ ਕਰੀਬ 5 ਸਾਲ ਪੁਰਾਣਾ ਪ੍ਰਾਜੈਕਟ ਹੈ, ਜਦਕਿ ਅਮਰੀਕੀ ਸਰਕਾਰ ਨੇ ਇਸ 'ਤੇ ਅਜੇ ਤੱਕ ਚੁੱਪੀ ਸਾਧੀ ਹੋਈ ਹੈ।