ਬੋਰਿਸ ਜਾਨਸਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਵਧਿਆ ਦਬਾਅ

01/13/2022 4:38:01 PM

ਲੰਡਨ (ਵਾਰਤਾ)- ਲਾਕਡਾਊਨ ਦੌਰਾਨ ਡ੍ਰਿੰਕ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ’ਤੇ ਅਸਤੀਫਾ ਦੇਣ ਦਾ ਦਬਾਅ ਵਧ ਗਿਆ ਹੈ। ਬੀ.ਬੀ.ਸੀ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ੍ਰੀ ਜਾਨਸਨ ਨੇ 2020 ਡਾਊਨਿੰਗ ਸਟ੍ਰਰੀਟ ਗਾਰਡਨ ਵਿਚ ਹੋਏ ਪ੍ਰੋਗਰਾਮ ਲਈ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਗੁੱਸੇ ਨੂੰ ਸਮਝ ਸਕਦੇ ਹਾਂ। ਇਸ ਮਾਮਲੇ ਵਿਚ ਉਪ ਪ੍ਰਧਾਨ ਮੰਤਰੀ ਡੋਮਿਨਿਕ ਰੈਬ ਅਤੇ ਹੋਰ ਕੈਬਨਿਟ ਮੰਤਰੀ ਜਾਨਸਨ, ਸਕਾਟਿਸ਼ ਟੋਰੀ ਦੇ ਨੇਤਾ ਡਗਲਸ ਰੌਸ, ਵਿਲੀਅਮ ਰੈਗ ਅਤੇ ਕੈਰੋਲਿਨ ਨੌਕਸ ਨੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਵਿਲੀਅਮ ਰੈਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸਥਿਤੀ ਨਾਜ਼ੁਕ ਹੋ ਗਈ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ’ਤੇ ਇਲਜ਼ਾਮ, ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ’ਚ ਬੰਦ ਕਰ ਖ਼ੁਦ ਕਰ ਰਹੇ ਸਨ ਪਾਰਟੀ

ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਡਾਊਨਿੰਗ ਸਟ੍ਰੀਟ ਰਿਹਾਇਸ਼ ਦੇ ਬਗੀਚੇ ਵਿਚ ਪਾਰਟੀ ਕਰਕੇ ਜਾਨਸਨ ਜਨਤਾ ਅਤੇ ਸਿਆਸਤਦਾਨਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਰਨ। ਜਾਨਸਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਮੰਨਿਆ ਕਿ ਉਹ ਮਈ 2020 ਵਿੱਚ ਗਾਰਡਨ ਪਾਰਟੀ ਵਿੱਚ ਸੀ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਉਹ ਇਸ ਨੂੰ ਕੰਮ ਨਾਲ ਸਬੰਧਤ ਆਯੋਜਨ ਸਮਝਦਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ 'ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਇਹ ਅਗਾਂਹਵਧੂ ਸੋਚ ਨਹੀਂ ਸੀ, ਮੈਨੂੰ ਪਾਰਟੀ ਵਿਚ ਸਾਰਿਆਂ ਨੂੰ ਵਾਪਸ ਭੇਜਣਾ ਚਾਹੀਦਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ 7 ਮਹੀਨਿਆਂ ਦੇ ਬੱਚੇ ਉੱਤੇ ਕੇਸ ਦਰਜ, SHO ਸਸਪੈਂਡ

ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈਮੇਲ ਰਾਹੀਂ ਸੱਦਾ ਪੱਤਰ ਭੇਜੇ ਗਏ ਹਨ। ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈਮੇਲ ਰਾਹੀਂ ਸੱਦਾ ਪੱਤਰ ਭੇਜੇ ਗਏ ਹਨ। ਘਟਨਾ ਦੀ ਤਾਰੀਖ਼ 20 ਮਈ, 2020 ਦੱਸੀ ਗਈ ਹੈ। ਉਸੇ ਦਿਨ ਇਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਵਿਚ ਸਰਕਾਰ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਘਰ ਦੇ ਬਾਹਰ ਸਿਰਫ਼ ਇਕ ਵਿਅਕਤੀ ਨੂੰ ਮਿਲ ਸਕਦੇ ਹਨ। ਸਿਟੀ ਆਫ ਲੰਡਨ ਪੁਲਸ ਨੇ ਉਸੇ ਦਿਨ ਨਿਯਮ ਪ੍ਰਕਾਸ਼ਿਤ ਕੀਤੇ ਸਨ, ਜਿਸ ਦਿਨ ਇਹ ਪਾਰਟੀ ਰੱਖੀ ਗਈ ਸੀ। ਮਾਰਚ 2020 ਵਿਚ ਸ਼ੁਰੂ ਹੋਈ ਬ੍ਰਿਟੇਨ ਦੀ ਪਹਿਲੀ ਤਾਲਾਬੰਦੀ ਵਿਚ ਦਫ਼ਤਰ ਅਤੇ ਅੰਤਿਮ ਸੰਸਕਾਰ ਸਮੇਤ ਕੁਝ ਮੌਕਿਆਂ ਨੂੰ ਛੱਡ ਕੇ ਇਕੱਠੇ ਹੋਣ ਦੀ ਮਨਾਹੀ ਸੀ। ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ’ਤੇ ਵਾਰ-ਵਾਰ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਦੇ ਰਹੇ ਹਨ, ਜੋ ਉਸ ਨੇ ਦੂਜਿਆਂ ’ਤੇ ਲਾਗੂ ਕੀਤੇ ਹਨ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਕੈਨੇਡਾ ਦੇ ਕਿਊਬਿਕ ਸੂਬੇ ’ਚ ਟੀਕਾ ਨਾ ਲਵਾਉਣ ਵਾਲਿਆਂ ਲਈ ਲਾਗੂ ਹੋਇਆ ਇਹ ਨਿਯਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry