ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ

04/06/2021 12:20:26 AM

ਮੈਕਸੀਕੋ- ਮੈਕਸੀਕੋ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿ ਉਨ੍ਹਾਂ ਨੂੰ ਕੋਵਿਡ-19 ਰੋਕੂ ਟੀਕਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਡਾਕਟਰਾਂ ਨੇ ਦੱਸਿਆ ਕਿ ਜਨਵਰੀ 'ਚ ਇਨਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਦੇ ਸਰੀਰ 'ਚ ਐਂਟੀਬਾਡੀ ਦਾ ਪੱਧਰ ਹੁਣ ਵੀ ਬਹੁਤ ਜ਼ਿਆਦਾ ਹੈ। ਰਾਸ਼ਟਰਪਤੀ ਆਂਦ੍ਰੇਜ ਮੈਨੁਏਲ ਲੋਪੇਜ ਉਬਰਾਡੋਰ ਨੇ ਕਿਹਾ ਕਿ ਮੇਰੇ ਸਰੀਰ 'ਚ ਭਰਪੂਰ ਮਾਤਰਾ 'ਚ ਐਂਟੀਬਾਡੀ ਹੈ ਅਤੇ ਅਜੇ ਮੇਰੇ ਲਈ ਟੀਕੇ ਦੀ ਖੁਰਾਕ ਲੈਣਾ ਬਹੁਤ ਜ਼ਰੂਰੀ ਨਹੀਂ ਹੈ।

ਇਹ ਵੀ ਪੜ੍ਹੋ-ਮਿਆਂਮਾਰ ’ਚ ਤਖਤਾਪਲਟ ਤੋਂ ਬਾਅਦ ਸਰਹੱਦੀ ਇਲਾਕਿਆਂ ’ਚ ਘੱਟ ਗਿਣਤੀਆਂ ਲਈ ਨਵਾਂ ਖਤਰਾ

ਰਾਸ਼ਟਰਪਤੀ ਨੇ ਕਈ ਵਾਰ ਕਿਹਾ ਕਿ ਟੀਕਾ ਲਵਾਉਣ ਲਈ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰਨਗੇ। ਪਿਛਲੇ ਸਾਲ ਮਾਰਚ 'ਚ ਲੋਪੇਜ ਉਬਰਾਡੋਰ ਨੇ ਕਿਹਾ ਸੀ ਕਿ ਮੈਕਸੀਕੋ ਸਿਟੀ 'ਚ 60 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਨੂੰ ਜਦ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੋਵੇਗੀ ਤਾਂ ਉਹ ਟੀਕਾ ਲਵਾਉਣਗੇ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਟੀਕੇ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ-ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar