ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਚੀਨ ਦੇ ਜਾਸੂਸ ਜਹਾਜ਼ ਦੇ ਸ਼੍ਰੀਲੰਕਾ ਪਹੁੰਚਣ ''ਤੇ ਤੋੜੀ ਚੁੱਪੀ

09/28/2022 6:54:42 PM

ਕੋਲੰਬੋ : ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਚੀਨੀ ਜਾਸੂਸੀ ਜਹਾਜ਼ ਯੂਆਨ ਵਾਂਗ 5 ਦੇ ਸ਼੍ਰੀਲੰਕਾ ਆਉਣ ਦੇ ਮੁੱਦੇ 'ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਚੀਨੀ ਜਾਸੂਸੀ ਜਹਾਜ਼ ਨੂੰ ਹੰਬਨਟੋਟਾ 'ਚ ਰੁਕਣ ਦੀ ਇਜਾਜ਼ਤ ਦੇਣਾ ਮੁਸ਼ਕਿਲ ਫ਼ੈਸਲਾ ਸੀ। ਡਿਫੈਂਸ ਵੈੱਬਸਾਈਟ ਸਟ੍ਰੈਟਨਿਊਜ ਗਲੋਬਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਾਨਿਲ ਵਿਕਰਮਸਿੰਘੇ ਨੇ ਕਿਹਾ ਕਿ ਹੰਬਨਟੋਟਾ ਇੱਕ ਫੌਜੀ ਬੰਦਰਗਾਹ ਨਹੀਂ ਹੈ। ਚੀਨੀ ਸਮੁੰਦਰੀ ਜਹਾਜ਼ ਨੂੰ ਹੰਬਨਟੋਟਾ ਆਉਣ ਦੀ ਇਜਾਜ਼ਤ ਗੋਟਬਾਯਾ ਰਾਜਪਕਸ਼ੇ ਦੇ ਕਾਰਜਕਾਲ ਦੌਰਾਨ ਦਿੱਤੀ ਗਈ ਸੀ। ਉਹ ਇੱਕ ਰਿਸਰਚ ਸ਼ਿਪ ਦੇ ਤੌਰ 'ਤੇ ਆ ਰਿਹਾ ਸੀ। ਇਸ ਲਈ ਅਸੀਂ ਇਸ ਦੀ ਇਜਾਜ਼ਤ ਦਿੱਤੀ ਹੈ।

ਜੇਕਰ ਸਾਨੂੰ ਆਪਣੇ ਫ਼ੈਸਲੇ ਨੂੰ ਬਦਲਣ ਲਈ ਕਿਸੇ ਆਧਾਰ ਦੀ ਲੋੜ ਸੀ ਅਤੇ ਸਾਨੂੰ ਕੋਈ ਆਧਾਰ ਨਹੀਂ ਮਿਲਿਆ ਅਤੇ ਅਸੀਂ ਇਸ ਨੂੰ ਲੈ ਕੇ ਕਿਸੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੇ, ਤਾਂ ਅਸੀਂ ਹਾਰ ਜਾਂਦੇ ਹਾਂ। ਚੀਨੀ ਜਹਾਜ਼ ਨੇ ਹੰਬਨਟੋਟਾ ਪਹੁੰਚਣ ਵਿੱਚ ਕੁਝ ਦੇਰੀ ਵੀ ਕੀਤੀ। ਸਾਨੂੰ ਜਹਾਜ਼ ਦੀ ਆਮਦ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਮਿਲਿਆ, ਭਾਰਤ ਨੇ ਵੀ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਜਹਾਜ਼ ਨੂੰ ਹੰਬਨਟੋਟਾ ਆਉਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਗੋਟਾਬਾਯਾ ਰਾਜਪਕਸ਼ੇ ਦੇ ਰਾਸ਼ਟਰਪਤੀ ਹੁੰਦਿਆਂ ਹੀ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਸਰਕਾਰ ਨੂੰ ਇਸ ਫ਼ੈਸਲੇ ਨੂੰ ਵਾਪਸ ਲੈਣ ਦਾ ਕੋਈ ਆਧਾਰ ਨਹੀਂ ਮਿਲਿਆ।

rajwinder kaur

This news is Content Editor rajwinder kaur