ਰਾਸ਼ਟਰਪਤੀ ਕੋਵਿੰਦ ਨੇ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਦਿੱਤੀ ਸ਼ਰਧਾਂਜਲੀ

Friday, Jun 22, 2018 - 11:21 AM (IST)

ਹਵਾਨਾ— ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਵਿਦੇਸ਼ ਯਾਤਰਾ ਦੇ ਤੀਜੇ ਪੜਾਅ ਦੌਰਾਨ ਕਿਊਬਾ ਪੁੱਜੇ, ਜਿੱਥੇ ਉਨ੍ਹਾਂ ਨੇ ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸਵਰਗਵਾਸੀ ਨੇਤਾ ਨੂੰ ਭਾਰਤ ਦਾ ਖਾਸ ਦੋਸਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਨੀਆ 'ਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਰਾਸ਼ਟਰਪਤੀ ਕੋਵਿੰਦ ਤਿੰਨ ਦਿਨਾਂ ਲਈ ਵਿਦੇਸ਼ ਦੌਰੇ 'ਤੇ ਗਏ ਹਨ ਅਤੇ ਕਿਊਬਾ ਤੋਂ ਪਹਿਲਾਂ ਉਹ ਯੂਨਾਨ ਅਤੇ ਸੂਰੀਨਾਮ ਦਾ ਦੌਰਾ ਵੀ ਕਰ ਚੁੱਕੇ ਹਨ। ਸੂਰੀਨਾਮ ਵਿਖੇ ਆਪਣੇ ਹਮਰੁਤਬਾ ਨਾਲ ਉਨ੍ਹਾਂ ਨੇ ਯੋਗਾ ਕਰਕੇ ਇਤਿਹਾਸ ਰਚਿਆ ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਦੋ ਦੇਸ਼ਾਂ ਦੇ ਮੁਖੀਆਂ ਨੇ ਇਕੱਠੇ ਯੋਗਾ ਕੀਤਾ।
PunjabKesari

ਰਾਸ਼ਟਰਪਤੀ ਕੋਵਿੰਦ ਨੇ ਪਤਨੀ ਸਵਿਤਾ ਕੋਵਿੰਦ ਨਾਲ ਕਿਊਬਾ 'ਚ ਫਿਦੇਲ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਸੈਂਟੀਯਾਗੋ ਡਿ ਕਿਊਬਾ 'ਚ ਫਿਦੇਲ ਨੂੰ ਸ਼ਰਧਾਂਜਲੀ ਭੇਟ ਕਰਕੇ ਕਿਊਬਾ ਦੀ ਰਾਜਨੀਤਕ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹਾਂ। ਭਾਰਤ ਦੇ ਖਾਸ ਦੋਸਤ ਜਿਨ੍ਹਾਂ ਨੇ ਦੁਨੀਆ 'ਚ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਾਣ ਅਤੇ ਤਾਕਤ ਦਿੱਤੀ। ਉਨ੍ਹਾਂ ਦੀ ਅਗਵਾਈ ਲੱਖਾਂ ਲੋਕਾਂ ਲਈ ਪ੍ਰ੍ਰੇਰਣਾ ਬਣ ਗਈ।''

PunjabKesari

ਤੁਹਾਨੂੰ ਦੱਸ ਦਈਏ ਕਿ ਦੋ ਦਿਨ ਦੀ ਕਿਊਬਾ ਯਾਤਰਾ ਮਗਰੋਂ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਮਿਗੁਏਲ ਡਿਜਾ ਕੈਨਲ ਬਰਮੁਡੇਜ ਨਾਲ ਮੁਲਾਕਾਤ ਕਰਨਗੇ।


Related News