ਰਾਸ਼ਟਰਪਤੀ ਬਾਈਡੇਨ 11 ਸਤੰਬਰ ਤੱਕ ਅਫਗਾਨਿਸਤਾਨ ਤੋਂ ਵਾਪਸ ਬੁਲਾਉਣਗੇ ਅਮਰੀਕੀ ਫੌਜੀ

04/15/2021 3:05:48 AM

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ 'ਤੇ ਹੋਏ ਅੱਤਵਾਦੀ ਹਮਲਿਆਂ ਦੀ 20 ਵੀਂ ਵਰ੍ਹੇਗੰਢ ਦੌਰਾਨ 11 ਸਤੰਬਰ 2021 ਤੱਕ ਅਫਗਾਨਿਸਤਾਨ ਦਰਮਿਆਨ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣਗੇ। ਇਸ ਸਬੰਧੀ ਬਾਈਡੇਨ ਵੱਲੋਂ ਬੁੱਧਵਾਰ ਐਲਾਣ ਕੀਤੇ ਜਾਣ ਦੀ ਉਮੀਦ ਹੈ। ਇਸ ਮੁਤਾਬਕ 1 ਮਈ ਤੋਂ ਪਹਿਲਾਂ ਸੈਨਾ ਦੀ ਕਟੌਤੀ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 11 ਸਤੰਬਰ ਤੱਕ ਸਾਰੀਆਂ 3000 ਤੋਂ ਉੱਪਰ ਫੌਜਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।

ਇਹ ਵੀ ਪੜੋ - 16 ਸਾਲਾਂ ਬੱਚੇ ਨੇ ਪੁਲਸ 'ਤੇ ਤਾਣੀ 'ਨਕਲੀ ਗੰਨ', ਜਵਾਬੀ ਕਾਰਵਾਈ 'ਚ ਬੱਚੇ ਦੀ ਮੌਤ

ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਬਾਈਡੇਨ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਦੀ ਰਾਖੀ ਲਈ ਅਫਗਾਨਿਸਤਾਨ ਵਿਚ ਲੜਾਈ ਨੂੰ ਖਤਮ ਕਰਨਾ ਹੈ। ਅੱਤਵਾਦੀਆਂ ਨੂੰ ਅਫਗਾਨਿਸਤਾਨ ਤੋਂ ਹੋਰ ਹਮਲੇ ਕਰਨ ਤੋਂ ਰੋਕਣ ਲਈ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਿਚ ਤਾਇਨਾਤ ਕੀਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਨੇ ਯਕੀਨੀ ਕੀਤਾ ਹੈ ਕਿ ਅਲ-ਕਾਇਦਾ ਇਸ ਵੇਲੇ ਬਾਹਰੀ ਸਾਜ਼ਿਸ਼ ਰਚਣ ਦੀ ਸਮਰੱਥਾ ਨਹੀਂ ਰੱਖਦਾ ਹੈ। ਬਾਈਡੇਨ ਪ੍ਰਸ਼ਾਸਨ ਨੂੰ ਪਿਛਲੇ ਸਾਲ ਤਾਲਿਬਾਨ ਨਾਲ ਟਰੰਪ ਪ੍ਰਸ਼ਾਸਨ ਦੁਆਰਾ ਇਕ ਸਮਝੌਤੇ ਵਿਚ 1 ਮਈ ਦੀ ਡੈੱਡਲਾਈਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਹਿੰਸਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜੋ - ਪਾਕਿਸਤਾਨ ਦੀਆਂ ਸੜਕਾਂ ਬਣੀਆਂ 'ਜੰਗ ਦਾ ਮੈਦਾਨ', ਜਾਣੋ ਕੀ ਹੈ ਪੂਰਾ ਮਾਮਲਾ

ਅਮਰੀਕਾ ਨਾਟੋ ਦੇ ਸਹਿਯੋਗੀ ਮੁਲਕਾਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਹੈ ਅਤੇ ਟਾਈਮਫ੍ਰੇਮ ਦੇ ਅੰਦਰ ਨਾਟੋ ਫੋਰਸਾਂ ਦੀ ਵਾਪਸੀ ਦਾ ਵੀ ਤਾਲਮੇਲ ਕਰੇਗਾ ਇਸ ਸੰਬੰਧੀ ਸੁੱਰਖਿਆ ਸੱਕਤਰ ਲੋਇਡ ਆਸਟਿਨ ਅਤੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕੇਨ ਬੁੱਧਵਾਰ ਨੂੰ ਬ੍ਰਸੱਲਜ਼ ਦੀ ਯਾਤਰਾ ਕਰ ਰਹੇ ਹਨ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਰ ਚੁੱਕੇ ਸਨ ਅਤੇ ਹੁਣ ਦੇਖਣਾ ਇਹ ਹੋਵੇਗਾ ਬਾਈਡੇਨ ਵੀ ਸਿਰਫ ਚਰਚਾਵਾਂ ਕਰਦੇ ਹਨ ਜਾਂ ਸੱਚੀ ਇਹ ਅਮਰੀਕੀ ਫੌਜੀਆਂ ਨੂੰ ਵਾਪਸ ਅਮਰੀਕਾ ਬੁਲਾਉਂਦੇ ਹਨ।

ਇਹ ਵੀ ਪੜੋ - ਚੀਨ ਦੀ ਵੈਕਸੀਨ ਨੇ ਤੋੜਿਆ ਯਕੀਨ, ਇਸ ਮੁਲਕ 'ਚ ਆਇਆ ਕੋਰੋਨਾ ਮਰੀਜ਼ਾਂ ਦਾ 'ਹੜ੍ਹ'

ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ

Khushdeep Jassi

This news is Content Editor Khushdeep Jassi