ਕੈਨੇਡਾ ਡੇਅ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ ''ਤੇ, ਪੰਜਾਬੀ ਹੋਏ ਪੱਬਾਂ ਭਾਰ

06/29/2019 8:01:34 PM

ਓਟਾਵਾ (ਏਜੰਸੀ)- ਕੈਨੇਡਾ ਵਿਚ 1 ਜੁਲਾਈ ਨੂੰ ਕੈਨੇਡਾ ਡੇਅ ਮਨਾਇਆ ਜਾ ਰਿਹਾ ਹੈ, ਜਿਸ ਦੇ ਜਸ਼ਨ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। ਕੈਨੇਡਾ ਵਿਚ ਹਰ ਪਾਸੇ ਕੈਨੇਡਾ ਡੇਅ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਉਥੇ ਵੱਸਦੇ ਪੰਜਾਬੀਆਂ ਵਲੋਂ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਸੋਮਵਾਰ ਨੂੰ 1 ਜੁਲਾਈ ਵਾਲੇ ਦਿਨ ਪੂਰੇ ਕੈਨੇਡਾ ਵਿਚ ਜਸ਼ਨ ਮਨਾਇਆ ਜਾਵੇਗਾ ਕਿਉਂਕਿ ਕੈਨੇਡਾ 152 ਸਾਲ ਦਾ ਹੋਣ ਜਾ ਰਿਹਾ ਹੈ। ਕੈਨੇਡਾ ਵਾਸੀ ਇਸ ਦਿਨ ਨੂੰ “ਲਾਂਗ ਵੀਕੈਂਡ” (ਹਫਤੇ ਦੇ ਅਖੀਰ 'ਚ ਤਿੰਨ ਦਿਨਾਂ ਦੀ ਛੁੱਟੀ) ਨਾਲ ਬਤੀਤ ਕਰ ਰਹੇ ਹਨ। ਪੂਰੇ ਮੁਲਕ 'ਚ ਜਸ਼ਨ ਅਤੇ ਜੋਸ਼ ਦਾ ਮਾਹੌਲ ਹੋਵੇਗਾ ਅਤੇ ਕੈਨੇਡੀਅਨ ਵਾਸੀ ਪਟਾਕੇ ਅਤੇ ਆਤਿਸ਼ਬਾਜੀ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਗੇ। ਇਸ ਦਿਨ ਨੂੰ ਕੈਨੇਡਾ ਦੀ ਦੀਵਾਲੀ ਵੀ ਕਿਹਾ ਜਾਂਦਾ ਹੈ।

ਕੈਨੇਡਾ 'ਚ ਭਾਰਤੀ ਖਾਸਕਰ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ ਅਤੇ ਕੈਨੇਡਾ ਨੂੰ ਪੰਜਾਬੀਆਂ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਪੰਜਾਬੀ ਭਾਈਚਾਰੇ ਵੱਲੋਂ ਕਈ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਨਾਮੀ ਗਾਇਕ ਅਤੇ ਹੋਰ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ ਸ਼ਮੂਲੀਅਤ ਕਰਦੀਆਂ ਹਨ।

Sunny Mehra

This news is Content Editor Sunny Mehra