ਟਰੰਪ ਵੱਲੋਂ ਸਹਿਯੋਗ ਨਾ ਮਿਲਣ ਤੋਂ ਬਾਅਦ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ

11/19/2020 3:41:33 AM

ਵਾਸ਼ਿੰਗਟਨ - ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਹਿਯੋਗ ਨਾ ਮਿਲਣ ਤੋਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਅਮਰੀਕਾ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਅਧਿਕਾਰਕ ਰੂਪ ਤੋਂ ਖੁਫੀਆ ਵਿਭਾਗ ਦੇ ਅਧਿਕਾਰੀਆਂ ਨਾਲ ਰੂਬਰੂ ਕਰਾਇਆ ਜਾਂਦਾ ਹੈ, ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ ਹੈ। ਅਜਿਹੇ ਵਿਚ ਬਾਇਡੇਨ ਨੇ ਮੰਗਲਵਾਰ ਨੂੰ ਖੁਫੀਆ, ਰੱਖਿਆ ਅਤੇ ਡਿਪਲੋਮੈਟਿਕ ਮਾਹਿਰਾਂ ਦੇ ਨਾਲ ਡਿਜੀਟਲ ਤਰੀਕੇ ਨਾਲ ਬੈਠਕ ਕੀਤੀ। ਇਨ੍ਹਾਂ ਵਿਚੋਂ ਕੋਈ ਵੀ ਅਧਿਕਾਰੀ ਫਿਲਹਾਲ ਅਮਰੀਕੀ ਸਰਕਾਰ ਨਾਲ ਜੁੜਿਆ ਹੋਇਆ ਨਹੀਂ ਹੈ।

ਅਜਿਹੇ ਵਿਚ ਸਵਾਲ ਚੁੱਕੇ ਜਾ ਰਹੇ ਹਨ ਕਿ ਬਾਇਡੇਨ ਨੂੰ ਦੇਸ਼ ਦੇ ਸਾਹਮਣੇ ਮੌਜੂਦ ਜਾਣਕਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਸੈਨੇਟ ਦੀ ਖੁਫੀਆ ਮਾਮਲਿਆਂ ਦੀ ਕਮੇਟੀ ਦੇ ਇਕ ਮੈਂਬਰ ਨਾਲ ਬੈਠਕ ਕੀਤੀ। ਅਮਰੀਕਾ ਦਾ ਮੌਜੂਦਾ ਪ੍ਰਸ਼ਾਸਨ ਕੋਰੋਨਾਵਾਇਰਸ ਹਾਲਾਤ 'ਤੇ ਵੀ ਬਾਇਡੇਨ ਨੂੰ ਆਪਣੀ ਟੀਮ ਦੇ ਨਾਲ ਚਰਚਾ ਨਹੀਂ ਕਰਨ ਦੇ ਰਿਹਾ। ਅਜਿਹੇ ਵਿਚ ਬਾਇਡੇਨ ਦੇ ਨੁਮਾਇੰਦਿਆਂ ਨੇ ਇਸ ਹਫਤੇ ਫਾਰਮਾ ਕੰਪਨੀਆਂ ਤੋਂ ਪ੍ਰਤੱਖ ਰੂਪ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ ਹੈ। ਟਰੰਪ ਵੱਲੋਂ ਸ਼ਾਂਤੀਪੂਰਣ ਸੱਤਾ ਸੌਂਪੇ ਜਾਣ ਦੇ ਸੰਕੇਤ ਨਾ ਮਿਲਣ ਦੇ ਚੱਲਦੇ ਬਾਇਡੇਨ ਅਤੇ ਉਨ੍ਹਾਂ ਦੀ ਟੀਮ ਜਨਵਰੀ ਵਿਚ ਸੱਤਾ ਮਿਲਣ ਤੋਂ ਤੁਰੰਤ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਨੂੰ ਲੈ ਕੇ ਤਿਆਰੀਆਂ ਵਿਚ ਲੱਗੀ ਹੋਈ ਹੈ।

ਦੱਸ ਦਈਏ ਕਿ ਕਈ ਵਾਰ ਡੋਨਾਲਡ ਟਰੰਪ ਵੱਲੋਂ ਆਪਣੇ ਆਪ ਨੂੰ ਹੋਈਆਂ ਚੋਣਾਂ ਦਾ ਜੇਤੂ ਐਲਾਨ ਚੁੱਕੇ ਹਨ। ਟਰੰਪ ਨੇ ਬਾਇਡੇਨ ਨੂੰ ਜੇਤੂ ਐਲਾਨਣ ਵਾਲੀਆਂ ਨਿਊਜ਼ ਏਜੰਸੀਆਂ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਸਭ ਫੇਕ ਨਿਊਜ਼ ਹੈ, ਚੋਣਾਂ ਵਿਚ ਧਾਂਦਲ ਹੋਈ ਹੈ। ਕੁਝ ਦਿਨ ਪਹਿਲਾਂ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੱਲੋਂ ਉਨ੍ਹਾਂ ਨੂੰ ਚੋਣਾਂ ਵਿਚ ਹਾਰ ਸਵੀਕਾਰ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਪਰ ਟਰੰਪ ਇਸ ਗੱਲ ਨੂੰ ਕਿਸੇ ਵੀ ਹਾਲਤ ਵਿਚ ਮੰਨਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਟਰੰਪ ਸਮਰਥਕਾਂ ਵੱਲੋਂ ਚੋਣਾਂ ਵਿਚ ਹੋਈ ਧਾਂਦਲੀ ਨੂੰ ਲੈ ਕੇ ਕਈਆਂ ਸ਼ਹਿਰਾਂ ਵਿਰੋਧ-ਪ੍ਰਦਰਸ਼ਨ ਕੀਤਾ ਜਾ ਰਹੇ ਹਨ।


Khushdeep Jassi

Content Editor

Related News