ਗੋਲਡ ਕੋਸਟ ''ਚ ਘਰ ਨੂੰ ਲੱਗੀ ਭਿਆਨਕ ਅੱਗ

02/21/2017 2:21:59 PM

ਗੋਲਡ ਕੋਸਟ— ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ''ਚ ਮੰਗਲਵਾਰ ਨੂੰ ਇਕ ਘਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਮੌਕੇ ''ਤੇ ਫਾਇਰਫਾਈਟਰਜ਼ ਪਹੁੰਚ ਗਏ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। 
ਕੁਈਨਜ਼ਲੈਂਡ ਦੇ ਫਾਇਰ ਅਧਿਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਟਵਿੱਟਰ ''ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਅੱਗ ਕੁਈਨਜ਼ਲੈਂਡ ਦੇ ਬਲੈਕਸ ਰੋਡ, ਵਿਲੋ ਰੋਡ ''ਤੇ ਸਥਿਤ ਇਕ ਘਰ ਨੂੰ ਲੱਗੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ''ਤੇ ਪਹੁੰਚੇ ਤਾਂ ਅੱਗ ਚਾਰੋਂ ਪਾਸੇ ਫੈਲ ਚੁੱਕੀ ਸੀ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਹੈ ਅਤੇ ਕਿੰਨੇ ਲੋਕ ਅੱਗ ''ਚ ਝੁਲਸੇ ਹਨ, ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈ। ਫਾਇਰਫਾਈਟਰਜ਼ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਅੱਗ ਕਾਰਨ ਨੇੜੇ ਦੇ ਕਈ ਇਲਾਕੇ ਧੂੰਏ ਦੀ ਲਪੇਟ ''ਚ ਆ ਗਏ ਹਨ।

Tanu

This news is News Editor Tanu