ਪਾਕਿਸਤਾਨ ਲਈ ਈਂਧਣ ਜੁਟਾਉਣਾ ਹੋ ਰਿਹਾ ਮੁਸ਼ਕਲ, ਘਰਾਂ-ਇੰਡਸਟਰੀ ਦੀ ਬਿਜਲੀ ਕੱਟੀ ਜਾਣੀ ਸ਼ੁਰੂ

04/19/2022 9:04:01 AM

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ 'ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਯੂਕ੍ਰੇਨ ਯੁੱਧ ਦੇ ਚੱਲਦਿਆਂ ਲਿਕਵਿਫਾਇਡ ਨੈਚੁਰਲ ਗੈਸ ਅਤੇ ਕੋਲੇ ਦੀਆਂ ਕੀਮਤਾਂ 'ਚ ਭਾਰੀ ਵਾਧੇ ਤੋਂ ਬਾਅਦ ਪਾਕਿਸਤਾਨ ਲਈ ਈਂਧਣ ਦੀ ਖ਼ਰੀਦ ਮੁਸ਼ਕਲ ਹੋ ਗਈ ਹੈ। ਪਾਕਿਸਤਾਨ ਸਰਕਾਰ ਬਿਜਲੀ ਪਲਾਂਟਾਂ ਨੂੰ ਈਂਧਣ ਦੇਣ ਲਈ ਵਿਦੇਸ਼ਾਂ ਤੋਂ ਵਧੀਆਂ ਕੀਮਤਾਂ 'ਤੇ ਕੋਲਾ ਜਾਂ ਕੁਦਰਤੀ ਗੈਸ ਦੀ ਖ਼ਰੀਦ ਨਹੀਂ ਕਰ ਪਾ ਰਹੀ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ, AAP ਨੇ ਕੀਤਾ ਪਲਟਵਾਰ

ਅਜਿਹੇ 'ਚ ਪਾਕਿਸਤਾਨ 'ਚ ਆਮ ਘਰਾਂ ਅਤੇ ਉਦਯੋਗਾਂ ਦੀ ਬਿਜਲੀ ਕੱਟੀ ਜਾ ਰਹੀ ਹੈ, ਜਿਸ ਨਾਲ ਕਈ ਸ਼ਹਿਰਾਂ ਦੇ ਹਨ੍ਹੇਰੇ 'ਚ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਵਿੱਤ ਮੰਤਰੀ ਦੇ ਤੌਰ 'ਤੇ ਚੁਣੇ ਗਏ ਮਿਫ਼ਤਾ ਇਸਮਾਇਲ ਦੇ ਇਕ ਟਵਿੱਟਰ ਪੋਸਟ 'ਚ ਕਿਹਾ ਗਿਆ ਹੈ ਕਿ 13 ਅਪ੍ਰੈਲ ਨੂੰ 7140 ਮੈਗਾਵਾਟ ਸਮਰੱਥਾ ਦੇ ਪਲਾਂਟ ਈਂਧਣ ਦੀ ਕਮੀ ਜਾਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਏ ਸਨ।

ਇਹ ਵੀ ਪੜ੍ਹੋ : SYL ਮੁੱਦੇ 'ਤੇ ਸੁਖਪਾਲ ਖਹਿਰਾ ਦਾ ਟਵੀਟ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਅਪੀਲ

ਪਿਛਲੇ ਹਫ਼ਤੇ ਸਿਆਸੀ ਉਥਲ-ਪੁਥਲ ਤੋਂ ਬਾਅਦ ਸਾਬਕਾ ਨੇਤਾ ਇਮਰਾਨ ਖਾਨ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਬਿਜਲੀ ਦੀ ਕਮੀ ਸ਼ਰੀਫ ਲਈ ਪਹਿਲਾਂ ਤੋਂ ਹੀ ਔਖੀਆਂ ਆਰਥਿਕ ਚੁਣੌਤੀਆਂ ਨੂੰ ਹੋਰ ਜਟਿਲ ਬਣਾ ਰਹੀ ਹੈ, ਜਿਨ੍ਹਾਂ ਨੇ ਅਜੇ ਤੱਕ ਊਰਜਾ ਮੰਤਰੀ ਦੀ ਨਿਯੁਕਤੀ ਨਹੀਂ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita