ਪੁਰਤਗਾਲ ''ਚ ਰੇਲ ਗੱਡੀ ਹੋਈ ਹਾਦਸੇ ਦੀ ਸ਼ਿਕਾਰ, 2 ਲੋਕਾਂ ਦੀ ਮੌਤ ਤੇ 50 ਜ਼ਖਮੀ

08/01/2020 8:12:35 AM

ਲਿਸਬਨ- ਪੁਰਤਗਾਲ ਵਿਚ ਕੋਇਮਬਰਾ ਜ਼ਿਲ੍ਹੇ ਕੋਲ 212 ਯਾਤਰੀਆਂ ਨੂੰ ਲੈ ਜਾ ਰਹੀ ਇਕ ਤੇਜ਼ ਗਤੀ ਵਾਲੀ ਰੇਲ ਗੱਡੀ ਦੀ ਰੱਖ-ਰਖਾਅ ਵਾਹਨ ਨਾਲ ਟੱਕਰ ਹੋ ਗਈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਹੋਰ 50 ਜ਼ਖਮੀ ਹੋ ਗਏ।

ਕੋਇਮਬਰਾ ਜ਼ਿਲ੍ਹਾ ਵਾਹਨ ਕਮਾਂਡਰ ਕਾਰਲੋਸ ਲੁਇਸ ਤਵਰੇਜ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਦੋ ਲੋਕ ਪੁਰਤਗਾਲ ਦੇ ਨੈਸ਼ਨਲ ਰੇਲਵੇ ਨੈੱਟਵਰਕ ਦੇ ਕਰਮਚਾਰੀ ਸਨ। ਪੁਰਤਗਾਲ ਦੀ ਸਮਾਚਾਰ ਏਜੰਸੀ ਲੂਸਾ ਮੁਤਾਬਕ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਵਿਚ ਟਰੇਨ ਚਾਲਕ ਵੀ ਸ਼ਾਮਲ ਹੈ।

ਕਾਰਲੋਸ ਲੁਈਸ ਤਵਰੇਜ ਨੇ ਦੱਸਿਆ ਕਿ 10 ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ। ਹੁਣ ਰੇਲ ਗੱਡੀ ਵਿਚ ਕੋਈ ਯਾਤਰੀ ਨਹੀਂ ਹੈ। ਪੁਰਤਗਾਲ ਦੇ ਰਾਸ਼ਟਰੀ ਇੰਸਟੀਚਿਊਟ ਆਫ ਮੈਡੀਕਲ ਐਮਰਜੈਂਸੀ ਦੇ ਇਕ ਡਾਕਟਰ ਪਾਉਲਾ ਨੈਟੋ ਮੁਤਾਬਕ ਹਾਦਸੇ ਵਿਚ 2 ਬੱਚੇ ਮਾਮੂਲੀ ਰੂਪ ਨਾਲ ਜ਼ਖਮੀ ਹੋਏ। ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਰੇਬੇਲੀ ਡੀ ਸੂਸਾ ਨੇ ਭਿਆਨਕ ਹਾਦਸੇ 'ਤੇ ਦੁੱਖ ਸਾਂਝਾ ਕੀਤਾ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਕਈ ਜ਼ਖੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਇਸ ਦੁਰਘਟਨਾ 'ਤੇ ਦੁੱਖ ਸਾਂਝਾ ਕਰਦੇ ਹੋਏ ਪੀੜਤਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। 

Lalita Mam

This news is Content Editor Lalita Mam