ਪੁਰਤਗਾਲ ਦੇ ਜੰਗਲਾਂ ''ਚ ਲੱਗੀ ਭਿਆਨਕ ਅੱਗ, ਕਾਰਾਂ ਸਮੇਤ ਜ਼ਿੰਦਾ ਸੜ ਗਏ ਲੋਕ, 57 ਦੀ ਮੌਤ (ਤਸਵੀਰਾਂ)

06/18/2017 4:53:45 PM

ਲਿਸਬਨ— ਇਸ ਸਮੇਂ ਇਕ ਵੱਡੀ ਖਬਰ ਪੁਰਤਗਾਲ ਤੋਂ ਆ ਰਹੀ ਹੈ। ਇੱਥੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਕਾਰਨ ਉਸ ਵਿਚ ਝੁਲਸ ਕੇ 57 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵਧੇਰੇ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਲੋਕ ਅਜਿਹੇ ਸਨ, ਜੋ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀਆਂ ਕਾਰਾਂ ਦੇ ਅੰਦਰ ਹੀ ਝੁਲਸ ਗਏ। 
ਸੈਕਟਰੀ ਆਫ ਸਟੇਟ ਗੇਮਜ਼ ਨੇ ਕਿਹਾ ਕਿ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਵਿਭਾਗ ਦੇ ਕਰੀਬ 600 ਕਰਮੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਇੱਥੇ ਦੱਸ ਦੇਈਏ ਕਿ ਘੱਟੋ-ਘੱਟ 18 ਲੋਕਾਂ ਦੀ ਮੌਤ ਆਪਣੀਆਂ ਕਾਰਾਂ ਵਿਚ ਜ਼ਿੰਦਾ ਸੜਨ ਕਰਕੇ ਹੋਈ। ਕਈ ਲੋਕਾਂ ਦੀ ਮੌਤ ਧੂੰਏ ਵਿਚ ਸਾਹ ਘੁੱਟਣ ਕਰਕੇ ਹੋਈ। ਇਸ ਘਟਨਾ ਵਿਚ 6 ਫਾਇਰ ਬ੍ਰਿਗੇਡ ਕਰਮਚਾਰੀ ਵੀ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ 18 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਸ ਥਾਂ ਅੱਗ ਲੱਗੀ ਹੈ, ਉਹ ਇਲਾਕਾ ਪਿਦਰਾਂਗੋ ਗ੍ਰਾਂਡੇ ਖੇਤਰ ਵਿਚ ਆਉਂਦਾ ਹੈ। ਇਹ ਅੱਗ ਸ਼ਨੀਵਾਰ ਦੁਪਹਿਰ ਨੂੰ 2 ਵਜੇ ਲੱਗੀ ਪਰ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Kulvinder Mahi

This news is News Editor Kulvinder Mahi