ਇਸ ਇਮਾਰਤ ਵਿਚ ਦਿੱਸਦਾ ਹੈ ''ਮਨੁੱਖੀ ਚਿਹਰਾ'', ਇਸ ਦੇ ਪਿੱਛੇ ਹੈ ਇਹ ਕਾਰਨ

07/08/2017 12:43:50 PM

ਮੈਲਬੌਰਨ— ਪਹਿਲੀ ਨਜ਼ਰ 'ਚ ਜੇਕਰ ਤੁਸੀਂ ਇਸ ਤਸਵੀਰ ਨੂੰ ਦੇਖੋਗੇ ਤਾਂ ਤੁਸੀਂ ਕਹੋਗੇ ਕਿ ਇਹ ਤੁਹਾਡਾ ਵਹਿਮ ਹੈ ਪਰ ਅਜਿਹਾ ਨਹੀਂ ਹੈ, ਅਸਲ 'ਚ ਇਹ ਸੱਚ ਹੈ। ਇਮਾਰਤ 'ਤੇ ਇਕ ਇਨਸਾਨੀ ਚਿਹਰੇ ਨੂੰ ਬਣਾਇਆ ਗਿਆ ਹੈ। ਇਹ ਇਮਾਰਤ ਬਣੀ ਹੈ, ਮੈਲਬੌਰਨ ਵਿਚ ਜੋ ਕਿ 32 ਮੰਜ਼ਲਾਂ ਹੈ।

ਇਮਾਰਤ ਨੂੰ ਇਕ ਵਾਰ ਦੇਖ ਕੇ ਤੁਹਾਨੂੰ ਵਹਿਮ ਹੋ ਜਾਵੇਗਾ। ਇਸ ਇਮਾਰਤ ਨੂੰ ਦੂਰ ਤੋਂ ਦੇਖਣ ਤੋਂ ਬਾਅਦ ਤੁਸੀਂ ਮੁੜ ਕੇ ਜ਼ਰੂਰ ਦੇਖੋਗੇ। ਇਸ ਇਮਾਰਤ ਵਿਚ ਇਕ ਮਨੁੱਖ ਦਾ ਚਿਹਰਾ ਬਣਿਆ ਹੋਇਆ ਹੈ, ਜੋ ਕਿ ਵਿਲੀਅਮ ਬਰਾਕ ਦਾ ਹੈ। 


ਇਸ ਦੁਨੀਆ 'ਚ ਕੁਝ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਵਿਚ ਇਨਸਾਨੀ ਚਿਹਰੇ ਨਜ਼ਰ ਆਉਂਦੇ ਹਨ, ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਮੈਲਬੌਰਨ ਵਿਚ ਬਣੀ 32 ਮੰਜ਼ਲਾਂ ਇਮਾਰਤ 'ਚ ਵਿਲੀਅਮ ਬਰਾਕ ਦੇ ਚਿਹਰੇ ਨੂੰ ਕਿਉਂ ਬਣਾਇਆ ਗਿਆ, ਇਸ ਦੇ ਪਿੱਛੇ ਵੀ ਇਕ ਕਾਰਨ ਹੈ। ਬਰਾਕ ਨੇ ਆਸਟਰੇਲੀਆ 'ਚ ਕਾਲੇ ਅਤੇ ਗੋਰਿਆਂ ਵਿਚਾਲੇ ਫਰਕ ਨੂੰ ਘੱਟ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਇਸ ਇਮਾਰਤ ਨੂੰ ਬਣਾਉਣ ਵਾਲਿਆਂ ਨੇ ਬਰਾਕ ਨੂੰ ਸਨਮਾਨ ਵਜੋਂ ਇਮਾਰਤ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਸ ਨੂੰ ਦੂਰ ਤੋਂ ਦੇਖਣ ਉੱਤੇ ਲੋਕਾਂ ਨੂੰ ਬਰਾਕ ਦੀ 85 ਮੀਟਰ ਲੰਬੀ ਤਸਵੀਰ ਨਜ਼ਰ ਆਉਂਦੀ ਹੈ। ਇਸ ਇਮਾਰਤ ਨੂੰ ਬਣਾਉਣ ਵਾਲਿਆਂ ਨੇ ਸਫੈਦ ਕੰਧਾਂ 'ਤੇ ਕਾਲੀਆਂ ਖਿੜਕੀਆਂ ਦੇ ਸਹਾਰੇ 3ਡੀ ਮਾਡਲ ਬਣਾਇਆ ਹੈ ਕਿ ਦੇਖਣ ਵਾਲਿਆਂ ਨੂੰ ਇਸ 'ਚ ਬਰਾਕ ਦੀ ਤਸਵੀਰ ਸਾਫ ਦਿਖਾਈ ਦੇਵੇਗੀ।

ਇਸ ਇਮਾਰਤ ਦਾ ਨਾਂ 'ਪੋਟਰੇਟ' ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਇਮਾਰਤ ਨੂੰ ਬਣਾਉਣ 'ਚ 7 ਸਾਲ ਦਾ ਸਮਾਂ ਲੱਗਾ ਸੀ।