ਟਰੰਪ ਨੇ ਪੋਰਨ ਸਟਾਰ ਨਾਲ ਸਬੰਧਾਂ ''ਤੇ ਤੋੜੀ ਚੁੱਪੀ

04/06/2018 11:25:49 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪੀ ਡੋਨਾਲਡ ਟਰੰਪ ਨੇ ਇਕ ਪੋਰਨ ਸਟਾਰ ਨਾ ਸਬੰਧ ਹੋਣ ਦੇ ਦੋਸ਼ਾਂ 'ਤੇ ਅੱਜ 2 ਮਹੀਨੇ ਬਾਅਦ ਚੁੱਪੀ ਤੋੜਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਭਿਨੇਤਰੀ ਨੂੰ 130,000 ਡਾਲਰ ਨਹੀਂ ਦਿੱਤੇ ਹਨ। ਟਰੰਪ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ 2016 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਵੱਲੋਂ ਕੀਤੇ ਗਏ ਭੁਗਤਾਨ ਦੇ ਬਾਰੇ ਵਿਚ ਜਾਣਦੇ ਹਨ, ਤਾਂ ਇਸ 'ਤੇ ਉਨ੍ਹਾਂ ਨੇ 'ਨਾਂਹ' ਵਿਚ ਜਵਾਬ ਦਿੱਤਾ।
ਅਭਿਨੇਤਰੀ ਸਟੇਫਨੀ ਕਲਿਫੋਰਡ ਨੇ ਦਾਅਵਾ ਕੀਤਾ ਸੀ ਕਿ ਇਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਟਰੰਪ ਨਾਲ ਸਬੰਧਾਂ ਨੂੰ ਲੁਕਾਉਣ ਲਈ ਉਸ ਨੂੰ ਧੰਨਰਾਸ਼ੀ ਦਿੱਤੀ ਗਈ ਸੀ। ਟਰੰਪ ਦੇ ਵਕੀਲ ਰਹੇ ਮਾਈਕਲ ਕੋਹੇਨ ਨੇ ਭੁਗਤਾਨ ਕਰਨ ਦੀ ਗੱਲ ਸਵੀਕਾਰ ਕੀਤੀ ਸੀ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਭੁਗਤਾਨ ਕਿਸ ਲਈ ਕੀਤਾ ਗਿਆ। ਉਨ੍ਹਾਂ ਨੇ ਸਟੇਫਨੀ ਕਲਿਫੋਰਡ 'ਤੇ ਖੁਲਾਸਾ ਨਾ ਕਰਨ ਵਾਲੇ ਇਕ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕੋਹੇਨ ਨੇ ਭੁਗਤਾਨ ਕਿਉਂ ਕੀਤਾ। ਉਨ੍ਹਾਂ ਕਿਹਾ, 'ਤੁਹਾਨੂੰ ਮਾਈਕਲ ਕੋਹੇਨ ਤੋਂ ਪੁੱਛਣਾ ਚਾਹੀਦਾ ਹੈ। ਮਾਈਕਲ ਮੇਰੇ ਵਕੀਲ ਹਨ।' ਇਹ ਪੁੱਛਣ 'ਤੇ ਕਿ- ਕੀ ਉਹ ਜਾਣਦੇ ਹਨ ਕਿ ਧੰਨਰਾਸ਼ੀ ਕਿਥੋਂ ਆਈ, ਇਸ 'ਤੇ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, 'ਨਹੀਂ, ਮੈਂ ਨਹੀਂ ਜਾਣਦਾ।' ਹਾਲਾਂਕਿ ਅਭਿਨੇਤਰੀ ਦੇ ਵਕੀਲ ਨੇ ਤੁਰੰਤ ਇਸ ਦਾਅਵੇ ਨੂੰ ਰੱਦ ਕਰ ਦਿੱਤਾ।