ਟਰੰਪ ਖਿਲਾਫ ਸਬੂਤ ਦੇਣ ਵਾਲੇ ਨੂੰ 65 ਕਰੋੜ ਦੇਵੇਗਾ ਪੋਰਨ ਪਬਲੀਸ਼ਰ

10/17/2017 12:35:04 AM

ਵਾਸ਼ਿੰਗਟਨ (ਇੰਟ.)—ਅਮਰੀਕੀ ਪੋਰਨ ਪਬਲੀਸ਼ਰ ਮੈਗਜ਼ੀਨ 'ਹਸਲਰ' ਦੇ ਫਾਊਂਡਰ ਲੈਰੀ ਫਿਲਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਹਾਦੋਸ਼ ਚਲਾਉਣ ਲਈ ਸਬੂਤ ਦੇਣ ਵਾਲਿਆਂ ਨੂੰ 1 ਕਰੋੜ ਡਾਲਰ ਯਾਨੀ ਲਗਭਗ 65 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। 'ਵਾਸ਼ਿੰਗਟਨ ਪੋਸਟ' 'ਤੇ ਐਤਵਾਰ ਨੂੰ ਇਸ ਨਾਲ ਜੁੜਿਆ ਇਕ ਇਸ਼ਤਿਹਾਰ ਵੀ ਦੇਖਿਆ ਗਿਆ ਹੈ। ਇਸ ਇਸ਼ਤਿਹਾਰ ਨੂੰ 'ਫੋਕਸ ਬਿਜ਼ਨੈੱਸ' ਨਿਊਜ਼ ਦੇ ਐਂਕਰ ਲਿਜ ਕਲੇਮਨ ਨੇ ਟਵੀਟ ਕੀਤਾ ਹੈ। ਇਸ਼ਤਿਹਾਰ ਵਿਚ ਫਿਲਟ ਨੇ ਡੋਨਾਲਡ ਟਰੰਪ ਨੂੰ ਨਾਜਾਇਜ਼ ਤੌਰ 'ਤੇ ਚੁਣਿਆ ਗਿਆ ਰਾਸ਼ਟਰਪਤੀ ਦੱਸਿਆ ਹੈ ਜੋ ਕਿ ਇਲੈਕਟਰੋਲ ਕਾਲਜ ਦੀਆਂ ਪੁਰਾਣੀਆਂ ਪ੍ਰਣਾਲੀਆਂ ਕਾਰਨ ਇਸ ਅਹੁਦੇ ਤੱਕ ਪਹੁੰਚ ਗਏ ਹਨ। ਵਿਗਿਆਪਨ ਵਿਚ ਕਿਹਾ ਕਿ ਦੋਸ਼ੀ ਸਾਬਿਤ ਕਰਨ ਲਈ ਦੋਸ਼ ਰਹਿਤ ਸਬੂਤਾਂ ਦੀ ਲੋੜ ਪਵੇਗੀ, ਨਾਲ ਹੀ ਸਬੂਤ ਦੇਣ ਵਾਲੇ ਸ਼ਖਸ ਨੂੰ 65 ਕਰੋੜ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।