ਚਾਹਵਾਲੇ ਵਜੋਂ ਪ੍ਰਸਿੱਧ ਪੀ.ਟੀ.ਆਈ. ਸੰਸਦ ਮੈਂਬਰ ਨਿਕਲਿਆ ਕਰੋੜਪਤੀ

08/12/2018 6:51:03 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੌਰਾਨ ਮੀਡੀਆ ਵਿਚ ਚਾਹਵਾਲੇ ਵਜੋਂ ਜ਼ੋਰ-ਸ਼ੋਰ ਨਾਲ ਪ੍ਰਚਾਰਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਦਾ ਸੰਸਦ ਮੈਂਬਰ ਕਰੋੜਪਤੀ ਨਿਕਲਿਆ। ਜੀਓ ਟੀ.ਵੀ. ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਸਾਹਮਣੇ ਦਾਖਲ ਦਸਤਾਵੇਜ਼ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਐਨ.ਏ. 41 (ਬਾਜੌਰ) ਸੀਟ ਤੋਂ ਪੀ.ਟੀ.ਆਈ. ਸੰਸਦ ਮੈਂਬਰ ਗੁਲ ਜ਼ਫਰ ਖਾਨ ਕੋਲ ਤਿੰਨ ਕਰੋੜ ਰੁਪਏ ਦੀ ਜਾਇਦਾਦ ਹੈ। ਦਸਤਾਵੇਜ਼ ਮੁਤਾਬਕ ਚੁਣਿਆ ਗਿਆ ਸੰਸਦ ਮੈਂਬਰ ਕਪੜੇ ਦਾ ਵਪਾਰੀ ਹੈ।

PunjabKesari

ਇਸ ਮੁਤਾਬਕ ਜ਼ਫਰ ਕੋਲ ਇਕ ਕਰੋੜ ਰੁਪਏ ਦੀ ਅਚੱਲ ਜਾਇਦਾਦ ਤੋਂ ਇਲਾਵਾ ਦੋ ਘਰ ਅਤੇ ਖੇਤੀ ਲਈ ਜ਼ਮੀਨ ਵੀ ਹੈ, ਜਿਸ ਦੀ ਕੀਮਤ ਇਕ ਕਰੋੜ 20 ਲੱਖ ਰੁਪਏ ਹੈ। ਚਰਚਾ ਇਹ ਸੀ ਕਿ ਇਮਰਾਨ ਖਾਨ ਦੀ ਪਾਰਟੀ ਵਲੋਂ ਟਿਕਟ ਮਿਲਣ ਤੋਂ ਪਹਿਲਾਂ ਉਹ ਰਾਵਲਪਿੰਡੀ ਦੇ ਇਕ ਹੋਟਲ ਵਿਚ ਚਾਹ ਬਣਾਉਣ ਦਾ ਕੰਮ ਕਰਦਾ ਸੀ। ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਇਲਾਕੇ ਵਿਚ ਲੋਕਾਂ ਨੂੰ ਚਾਹ ਪਿਆਉਂਦੇ ਜ਼ਫਰ ਦੀ ਤਸਵੀਰ ਖਿੱਚੀ ਗਈ ਸੀ। ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋਈ।

ਇਸ ਤੋਂ ਇਲਾਵਾ ਵੋਟਿੰਗ ਤੋਂ ਬਾਅਦ ਵੀ ਉਸ ਦੀ ਇਕ ਵੀਡੀਓ ਬਣਾਈ ਗਈ। ਸੰਸਦ ਮੈਂਬਰ ਬਣਨ ਤੋਂ ਬਾਅਦ ਜ਼ਫਰ ਦੇ ਹਵਾਲੇ ਤੋਂ ਇਕ ਚੈਨਲ ਨੇ ਕਿਹਾ ਕਿ ਇਹ ਮੇਰਾ ਕੰਮ ਹੈ ਅਤੇ ਮੈਂ ਇਥੇ ਸੰਸਦ ਮੈਂਬਰ ਬਣਿਆ ਹਾਂ। ਉਸ ਨੇ ਦਾਅਵਾ ਕੀਤਾ ਕਿ ਉਸ ਦਾ ਮੁੱਖ ਟੀਚਾ ਸਾਰਿਆਂ ਲਈ ਸਿੱਖਿਆ ਅਤੇ ਸੰਸਥਾਨਾਂ ਵਿਚ ਸੁਧਾਰ ਲਿਆਉਣ 'ਤੇ ਹੋਵੇਗਾ।


Related News