ਪੋਪ ਗਾਇਕਾ ਮੈਡੋਨਾ ਨੇ ਪਿ੍ਰੰਸ ਹੈਰੀ ਤੇ ਮੇਗਨ ਨੂੰ ਆਪਣਾ ਅਪਾਰਟਮੈਂਟ ਦੇਣ ਦੀ ਕੀਤੀ ਪੇਸ਼ਕਸ਼

02/05/2020 11:12:55 PM

ਨਿਊਯਾਰਕ/ਟੋਰਾਂਟੋ - ਪੋਪ ਗਾਇਕਾ ਮੈਡੋਨਾ ਨੇ ਪਿ੍ਰੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਨੂੰ ਨਿਊਯਾਰਕ ਦਾ ਆਪਣਾ ਅਪਾਰਟਮੈਂਟ ਕਿਰਾਏ 'ਤੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਹੈਰੀ ਅਤੇ ਮੇਗਨ ਨੇ ਪਿਛਲੇ ਦਿਨੀਂ ਬਿ੍ਰਟਿਸ਼ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਉੱਤਰੀ ਅਮਰੀਕਾ ਵਿਚ ਰਹਿਣ ਦੀ ਇੱਛਾ ਜਤਾਈ ਸੀ। ਇਸ ਤੋਂ ਬਾਅਦ ਮੈਡੋਨਾ ਵੱਲੋਂ ਇਹ ਪ੍ਰਸਤਾਵ ਦਿੱਤਾ ਗਿਆ ਹੈ।

ਮੈਡੋਨਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਹੈਰੀ-ਮੇਗਨ ਅਤੇ ਉਨ੍ਹਾਂ ਦੇ ਪੁੱਤਰ ਆਰਚੀ ਵੱਲ ਦੇਖਦੀ ਹੋਈ ਆਖਦੀ ਹੈ, ਹੈਰੀ ਤੁਸੀਂ ਕੈਨੇਡਾ ਨਾ ਜਾਓ, ਉਹ ਥਾਂ ਕਾਫੀ ਬੋਰਿੰਗ ਹੈ। ਸੈਂਟ੍ਰਲ ਪਾਰਟ ਵੈਸਟ ਵਿਚ ਮੇਰਾ 2 ਬੈੱਡਰੂਮਾਂ ਵਾਲਾ ਅਪਾਰਟਮੈਂਟ ਖਾਲੀ ਹੈ। ਇਸ ਦੀ ਬਾਲਕਨੀ ਤਾਂ ਆਪਣੇ ਆਪ ਵਿਚ ਕਾਫੀ ਅਦਭੁਤ ਹੈ। ਉਥੋਂ ਪੂਰਾ ਮੈਨਹੱਟਨ ਸ਼ਹਿਰ ਦੇਖਿਆ ਜਾ ਸਕਦਾ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੇ ਲਈ ਇਹ ਇਕ ਬਹੁਤ ਚੰਗੀ ਡੀਲ ਹੋਵੇਗੀ।

ਵੀਡੀਓ ਦੇ ਕੈਪਸ਼ਨ ਵਿਚ ਮੈਡੋਨਾ ਨੇ ਲਿੱਖਿਆ ਹੈ ਕਿ ਕੀ ਮੇਗਨ ਅਤੇ ਪਿ੍ਰੰਸ ਹੈਰੀ ਸੈਂਟ੍ਰਲ ਪਾਰਕ ਸਥਿਤ ਮੇਰਾ ਅਪਾਟਮੈਂਟ ਕਿਰਾਏ 'ਤੇ ਲੈਣਾ ਚਾਹੁੰਗੇ। ਫਿਲਹਾਲ ਪਿ੍ਰੰਸ ਹੈਰੀ ਨੇ ਮੈਡੋਨਾ ਦਾ ਫਲੈਟ ਕਿਰਾਏ 'ਤੇ ਜਾਂ ਦੋਸਤਾਨਾ ਤਰੀਕੇ ਨਾਲ ਰਹਿਣ ਲਈ ਲੈਣ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਆਖਿਰ ਵਿਚ ਪਿ੍ਰੰਸ ਹੈਰੀ ਵੀ ਉਨ੍ਹਾਂ ਦੇ ਨਾਲ ਰਹਿਣ ਲਈ ਕੈਨੇਡਾ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿ੍ਰਟੇਨ ਦੇ ਪਿ੍ਰੰਸ ਹੈਰੀ ਅਤੇ ਮੇਗਨ ਮਰਕੇਲ ਨੂੰ ਪੁੱਤਰ ਹੋਣ ਤੋਂ ਬਾਅਦ ਹਰ ਥਾਂ ਉਸ ਦੇ ਨਾਂ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ।

ਬਿ੍ਰਟੇਨ ਦੇ ਕਾਨੂੰਨੀ ਸੱਟੇਬਾਜ਼ਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਬੱਚੇ ਦੇ ਐਲੇਕਜ਼ੇਂਡਰ, ਜੇਮਸ ਅਤੇ ਆਰਥਰ ਨਾਮ ਵਿਚ ਸਭ ਤੋਂ ਜ਼ਿਆਦਾ ਦਿਲਚਸਪੀ ਦਿਖਾਈ ਸੀ। ਸੱਟੇਬਾਜ਼ਾਂ ਨੇ ਸਪੈਂਸਰ ਨਾਂ 'ਤੇ ਵੀ ਕਾਫੀ ਅਟਕਲਾਂ ਲਗਾਈਆਂ, ਜੋ ਹੈਰੀ ਦੀ ਸਵਰਗੀ ਮਾਂ ਰਾਜਕੁਮਾਰੀ ਡਾਇਨਾ ਦਾ ਪਹਿਲਾ ਨਾਂ ਹੈ। ਨਾਮ ਵਿਚ ਪਹਿਲੇ ਜਾਂ ਵਿਚਾਲੇ ਸਪੈਂਸਰ ਦੀ ਚੋਣ ਕਰਨਾ ਹੈਰੀ ਦਾ ਆਪਣੀ ਮਾਂ ਡਾਇਨਾ ਨੂੰ ਸਨਮਾਨ ਦੇਣ ਦਾ ਤਰੀਕਾ ਮੰਨਿਆ ਜਾ ਰਿਹਾ ਸੀ, ਲੇਡੀ ਡਾਇਨਾ ਦੀ 1997 ਵਿਚ ਪੈਰਿਸ ਵਿਚ ਕਾਰ ਦੁਰਘਟਨਾ ਵਿਚ ਮੌਤ ਹੋ ਗਈ ਸੀ। ਉਸ ਵੇਲੇ ਹੈਰੀ ਦੀ ਉਮਰ ਸਿਰਫ 12 ਸਾਲ ਸੀ।

Khushdeep Jassi

This news is Content Editor Khushdeep Jassi