ਯੂ.ਏ.ਈ. ਦੌਰੇ ਨਾਲ ਪੋਪ ਨੇ ਰਚਿਆ ਇਤਿਹਾਸ

02/05/2019 12:26:38 AM

ਆਬੂ ਧਾਬੀ— ਪੋਪ ਫ੍ਰਾਂਸਿਸ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਯਾਤਰਾ ਕਰਨ ਵਾਲੇ ਦੁਨੀਆ ਦੇ 1.3 ਅਰਬ ਕੈਥੋਲਿਕਾਂ ਦੇ ਪਹਿਲੇ ਨੇਤਾ ਹਨ। ਉਹ ਮੁਸਲਮਾਨਾਂ ਨਾਲ ਗੱਲਬਾਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤਹਿਤ ਸੋਮਵਾਰ ਨੂੰ ਯੂ.ਏ.ਈ. ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਬੈਠਕ 'ਚ ਹਿੱਸਾ ਲੈਣਗੇ।

ਪੋਪ ਫ੍ਰਾਂਸਿਸ 'ਬਲੈਕ ਕੀਆ' ਕਾਰ 'ਚ ਸਵਾਰ ਹੋ ਕੇ ਆਬੂ ਧਾਬੀ ਦੇ ਰਾਸ਼ਟਰਪਤੀ ਦੇ ਮਹਿਲ ਪਹੁੰਚੇ। ਉਥੇ ਸ਼ਾਨਦਾਰ ਫੌਜੀ ਪਰੇਡ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਧਿਕਾਰੀਆਂ ਨੇ ਹਵਾ 'ਚ 21 ਗੋਲੀਆਂ ਦਾਗੀਆਂ ਜਦਕਿ ਆਕਾਸ਼ 'ਚ ਜੈੱਟ ਜਹਾਜ਼ਾਂ ਨੇ ਉਡਾਣ ਭਰ ਕੇ ਸਫੈਦ ਤੇ ਪੀਲੇ ਨਿਸ਼ਾਨ ਛੱਡੇ। ਇਹ ਵੈਟੀਕਨ ਸਿਟੀ ਦੇ ਝੰਡੇ ਦਾ ਰੰਗ ਹੈ। ਪੋਪ ਦੀ ਸੰਯੁਕਤ ਅਰਬ ਅਮੀਰਾਤ ਦੀ ਬਹੁ-ਪ੍ਰਚਾਰਿਤ 48 ਘੰਟਿਆਂ ਦੀ ਯਾਤਰਾ 'ਚ ਮੰਗਲਵਾਰ ਨੂੰ ਇਹ ਸਮੂਹਿਕ ਪ੍ਰਾਰਥਨਾ ਦੀ ਅਗੁਵਾਈ ਕਰਨਗੇ। ਇਸ ਨੂੰ ਯੂ.ਏ.ਈ. ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਸਭਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਪੋਪ ਦੇ ਆਬੂ ਧਾਬੀ ਦੇ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਜਾਯਦ ਨਾਲ ਗੱਲਬਾਤ ਦੌਰਾਨ ਯਮਨ ਮੁੱਦਾ ਚੁੱਕਣ ਦੀ ਉਮੀਦ ਹੈ। ਯਮਨ ਜੰਗ ਕਾਰਨ ਤਬਾਹ ਹੋ ਗਿਆ ਹੈ, ਜਿਸ 'ਚ ਯੂ.ਏ.ਈ. ਇਕ ਅਹਿਮ ਹਿੱਸੇਦਾਰ ਹੈ। ਸ਼ੇਖ ਮੁਹੰਮਦ ਨੇ ਸੋਮਵਾਰ ਨੂੰ ਕਿਹਾ ਕਿ ਯੂ.ਏ.ਈ. ਦੇ ਸ਼ਾਸਕ ਸਾਡੇ ਦੇਸ਼ 'ਚ ਪੋਪ ਨਾਲ ਮਿਲ ਕੇ ਖੁਸ਼ ਹਨ।

Baljit Singh

This news is Content Editor Baljit Singh