ਪੋਪ ਫ੍ਰਾਂਸਿਸ ਨੇ ਬੁਚਾ ਤੋਂ ਲਿਆਂਦੇ ਯੂਕ੍ਰੇਨ ਦੇ ਝੰਡੇ ਨੂੰ ਚੁੰਮਿਆ, ਯੂਕ੍ਰੇਨੀ ਬੱਚਿਆਂ ਨਾਲ ਕੀਤੀ ਮੁਲਾਕਾਤ (ਤਸਵੀਰਾਂ)

04/06/2022 4:29:58 PM

ਵੈਟੀਕਨ ਸਿਟੀ (ਭਾਸ਼ਾ)- ਪੋਪ ਫ੍ਰਾਂਸਿਸ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਸ਼ਹਿਰ ਬੁਚਾ ਤੋਂ ਲਿਆਂਦੇ ਖਸਤਾਹਾਲ ਯੂਕ੍ਰੇਨੀ ਝੰਡੇ ਨੂੰ ਚੁੰਮਿਆ ਅਤੇ ਯੁੱਧ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਵੈਟੀਕਨ ਔਡੀਅੰਸ ਹਾਲ ਵਿੱਚ ਆਪਣੇ ਸੰਬੋਧਨ ਦੇ ਅੰਤ ਵਿੱਚ ਫ੍ਰਾਂਸਿਸ ਨੇ ਕੁਝ ਯੂਕ੍ਰੇਨੀ ਬੱਚਿਆਂ ਨੂੰ ਸਟੇਜ 'ਤੇ ਬੁਲਾਇਆ ਅਤੇ ਉਨ੍ਹਾਂ ਨੂੰ ਚਾਕਲੇਟਾਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਅਤੇ ਸਾਰੇ ਯੂਕ੍ਰੇਨੀ ਨਾਗਰਿਕਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦਾ ਦਾਅਵਾ, ਰੂਸੀ ਫ਼ੌਜ ਵੱਲੋਂ ਬੰਦੀ ਯੂਕ੍ਰੇਨੀ ਮਹਿਲਾ ਸੈਨਿਕਾਂ ਨੂੰ ਦਿੱਤੇ ਜਾ ਰਹੇ ਤਸੀਹੇ

ਫ੍ਰਾਂਸਿਸ ਨੇ ਇਕੱਠ ਨੂੰ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਥਾਂ ਦੀ ਭਾਲ ਵਿਚ ਭੱਜਣਾ ਪਿਆ। ਇਹ ਯੁੱਧ ਦਾ ਨਤੀਜਾ ਹੈ। ਫ੍ਰਾਂਸਿਸ ਨੇ ਆਪਣੇ ਹੱਥ ਵਿੱਚ ਯੂਕ੍ਰੇਨ ਦਾ ਇਕ ਖਸਤਾਹਾਲ ਝੰਡਾ ਫੜਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਝੰਡਾ ਮੰਗਲਵਾਰ ਨੂੰ ਬੁਚਾ ਤੋਂ ਵੈਟੀਕਨ ਲਿਆਂਦਾ ਗਿਆ ਸੀ। ਪੋਪ ਨੇ ਝੰਡੇ ਨੂੰ ਚੁੰਮਿਆ ਅਤੇ ਕਿਹਾ ਕਿ ਇਹ ਝੰਡਾ ਜੰਗ ਦੇ ਮੈਦਾਨ ਤੋਂ ਆਇਆ ਹੈ। ਇਹ ਸ਼ਹੀਦਾਂ ਦੇ ਸ਼ਹਿਰ ਬੁੱਚਾ ਤੋਂ ਆਇਆ ਹੈ। ਉਨ੍ਹਾਂ ਨੂੰ ਨਾ ਭੁੱਲੋ। ਯੂਕ੍ਰੇਨ ਦੇ ਲੋਕਾਂ ਨੂੰ ਨਾ ਭੁੱਲੋ।

Vandana

This news is Content Editor Vandana