ਯੂਏਈ ਰਵਾਨਾ ਹੋਏ ਪੋਪ ਫ੍ਰਾਂਸਿਸ

02/03/2019 9:35:32 PM

ਆਬੂ ਧਾਬੀ— ਪੋਪ ਫ੍ਰਾਂਸਿਸ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ 'ਤੇ ਰਵਾਨਾ ਹੋ ਗਏ ਹਨ। ਇਸਲਾਮ ਧਰਮ ਦੀ ਜਨਮਭੂਮੀ ਅਰਬ ਦੀ ਇਹ ਕਿਸੇ ਪੋਪ ਦੀ ਪਹਿਲੀ ਯਾਤਰਾ ਹੋਵੇਗੀ। ਯੂਏਈ 'ਚ ਪੋਪ ਫ੍ਰਾਂਸਿਸ ਕੈਥਲਿਕ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਲਈ ਸਮੁਹਿਕ ਪ੍ਰਾਰਥਨਾ ਦਾ ਆਯੋਜਨ ਕਰਨਗੇ। ਪੋਪ ਫ੍ਰਾਂਸਿਸ ਸੋਮਵਾਰ ਨੂੰ ਕਿ ਸੰਮੇਲਨ 'ਚ ਹਿੱਸਾ ਲੈਣਗੇ। ਇਸਲਾਮ ਦੇ ਸੁੰਨੀ ਰਸਮਾਂ ਨੂੰ ਮੰਨਣ ਵਾਲਿਆਂ 'ਚ ਕਾਫੀ ਮਸ਼ਹੂਰ ਕਾਹਿਰਾ ਦੀ ਅਲ-ਅਜ਼ਹਰ ਦੇ ਇਮਾਮ ਸ਼ੇਖ ਅਹਿਮਦ ਅਲ ਤੈਯਬ ਨਾਲ ਵੀ ਮੁਲਾਕਾਤ ਕਰਨਗੇ।

Baljit Singh

This news is Content Editor Baljit Singh