ਪੋਪ ਨੇ ਅਮੇਜ਼ਨ ਜੰਗਲਾਂ ਦੀ ਅੱਗ ਲਈ ਵਿਨਾਸ਼ਕਾਰੀ ਹਿੱਤਾਂ ਨੂੰ ਦੱਸਿਆ ਜ਼ਿੰਮੇਦਾਰ

10/06/2019 6:27:50 PM

ਵੈਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਅਮੇਜ਼ਨ ਖੇਤਰ 'ਚ ਰਹਿਣ ਵਾਲੇ ਗਰੀਬ ਤੇ ਮੂਲ ਨਿਵਾਸੀਆਂ ਦੀ ਐਤਵਾਰ ਨੂੰ ਪੈਰਵੀ ਕੀਤੀ ਤੇ ਇਸ ਇਲਾਕੇ ਨੂੰ ਤਬਾਹ ਕਰਨ ਵਾਲੀ ਅੱਗ ਲਈ ਜ਼ਿੰਮੇਦਾਰ ਰਹੇ ਵਿਨਾਸ਼ਕਾਰੀ ਹਿੱਤਾਂ ਦੀ ਨਿੰਦਾ ਕੀਤੀ।

ਪੋਪ ਨੇ ਅਮੇਜ਼ੋਨੀਆ ਖੇਤਰ ਦੇ 9 ਦੇਸ਼ਾਂ ਦੇ ਬਿਸ਼ਪਾਂ ਤੇ ਮੂਲ ਨਿਵਾਸੀਆਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਿੱਤਾਂ ਦੇ ਲਈ ਲਗਾਈ ਗਈ ਅੱਗ ਬਰਬਾਦੀ ਲਿਆਉਂਦੀ ਹੈ, ਜਿਵੇਂ ਕਿ ਹਾਲ 'ਚ ਅਮੇਜ਼ੋਨੀਆ ਦੀ ਅੱਗ ਕਾਰਨ ਹੋਈ। ਇਹ ਧਰਮ ਸਿਧਾਂਤਾਂ ਵਾਲੀ ਅੱਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਈਸ਼ਵਰ ਵਲੋਂ ਦਿੱਤੀ ਗਈ ਅਗਨੀ ਗਰਮਾਹਟ ਦਿੰਦੀ ਹੈ। ਦੂਜੇ ਪਾਸੇ ਵਿਨਾਸ਼ਕਾਰੀ ਇਹ ਅੱਗ ਉਸ ਵੇਲੇ ਭੜਕ ਉਠਦੀ ਹੈ ਜਦੋਂ ਲੋਕ ਸਿਰਫ ਆਪਣੇ ਤੇ ਖੁਦ ਦੇ ਸਮੂਹ ਦੇ ਵਿਚਾਰਾਂ ਨੂੰ ਬੜਾਵਾ ਦੇਣਾ ਚਾਹੁੰਦੇ ਹਨ। ਵਿਸ਼ਵ ਦੇ ਸਭ ਤੋਂ ਵੱਡੇ ਜੰਗਲ 'ਚ ਹਾਲ ਹੀ 'ਚ ਲੱਗੀ ਅੱਗ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਇਸ ਬਾਰੇ 'ਚ 80 ਪੇਜਾਂ ਦੇ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਧਰਤੀ ਮਾਂ ਦੀ ਰੋਣ ਦੀ ਆਵਾਜ਼ ਸੁਣੋ, ਜਿਨ੍ਹਾਂ 'ਤੇ ਹਮਲੇ ਕੀਤੇ ਗਏ ਤੇ ਵਿਕਾਸ ਦੇ ਆਰਥਿਕ ਮਾਡਲ ਨੇ ਗੰਭੀਰ ਜ਼ਖਮ ਦਿੱਤੇ।


Baljit Singh

Content Editor

Related News