ਪੋਪ ਫ੍ਰਾਂਸਿਸ ਨੇ ਫਿਰ ਲਾਈਕ ਕੀਤੀ ਬਿਕਨੀ ਮਾਡਲ ਦੀ ਤਸਵੀਰ, ਮਚਿਆ ਬਵਾਲ

12/24/2020 3:19:49 PM

ਰੋਮ (ਬਿਊਰੋ): ਈਸਾਈ ਭਾਈਚਾਰੇ ਦੇ ਸਰਬ ਉੱਚ ਧਾਰਮਿਕ ਆਗੂ ਪੋਪ ਫ੍ਰਾਂਸਿਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪਿਛਲੇ ਮਹੀਨੇ ਇਕ ਬਿਕਨੀ ਮਾਡਲ ਦੀ ਤਸਵੀਰ ਲਾਈਕ ਕੀਤੀ ਗਈ ਸੀ। ਜਿਸ ਦੇ ਬਾਅਦ ਕਾਫੀ ਬਵਾਲ ਹੋਇਆ ਸੀ। ਹੁਣ ਇਕ ਵਾਰ ਫਿਰ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੋਪ ਦੇ ਅਕਾਊਂਟ ਤੋਂ ਇਕ ਬਿਕਨੀ ਮਾਡਲ ਦੀ ਤਸਵੀਰ ਲਾਈਕ ਹੋਈ ਹੈ। ਭਾਵੇਂਕਿ ਇਕ ਮਹੀਨੇ ਦੇ ਵਿਚ ਦੁਬਾਰਾ ਇਹ ਗਲਤੀ ਕਿਵੇਂ ਹੋਈ, ਇਸ 'ਤੇ ਵੈਟੀਕਨ ਨੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਮਾਡਲ ਨੇ ਪੋਸਟ ਕੀਤਾ ਸਕ੍ਰੀਨਸ਼ਾਟ
ਅਸਲ ਵਿਚ 23 ਦਸੰਬਰ ਨੂੰ ਮਾਰਗ੍ਰੇਟ ਫਾਕਸ ਨਾਮ ਦੀ ਐਡਲਟ ਮਾਡਲ ਨੇ ਟਵਿੱਟਰ 'ਤੇ ਇਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ। ਜਿਸ ਵਿਚ ਪੋਪ ਫ੍ਰਾਂਸਿਸ ਦੇ ਅਕਾਊਂਟ ਤੋਂ ਉਹਨਾਂ ਦੀ ਤਸਵੀਰ ਲਾਈਕ ਹੋਈ ਸੀ। ਇਸ ਤਸਵੀਰ ਵਿਚ ਮਾਡਲ ਬਲੈਕ ਬਿਕਨੀ ਵਿਚ ਨਜ਼ਰ ਆ ਰਹੀ ਹੈ। ਇਸ ਸਕ੍ਰੀਨਸ਼ਾਟ ਦੇ ਨਾਲ ਮਾਡਲ ਨੇ ਲਿਖਿਆ,''uhhh,ਇਹ ਤਾਂ ਮੈਂ ਹਾਂ।'' 

 

ਪੜ੍ਹੋ ਇਹ ਅਹਿਮ ਖਬਰ- ਅੱਤਵਾਦੀ ਬੇਨਬ੍ਰਿਕਾ ਸਜ਼ਾ ਖ਼ਤਮ ਹੋਣ ਦੇ ਬਾਵਜੂਦ ਆਸਟ੍ਰੇਲੀਆਈ ਜੇਲ੍ਹ 'ਚ ਰਹੇਗਾ

ਇਸ ਦੇ ਬਾਅਦ ਦੂਜੇ ਟਵੀਟ ਵਿਚ ਉਸ ਨੇ ਲਿਖਿਆ,''ਪੋਪ ਨੇ ਮੇਰੀ ਤਸਵੀਰ ਲਾਈਕ ਕੀਤੀ ਹੈ। ਇਸ ਦਾ ਮਤਲਬ ਹੈ ਕਿ ਮੈਂ ਸਵਰਗ ਜਾਵਾਂਗੀ।'' ਉਸ ਵੱਲੋਂ ਇਹ ਪੋਸਟ ਸਾਂਝੀ ਕਰਨ ਦੇ ਬਾਅਦ ਤੋਂ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

 

ਪਿਛਲੇ ਮਹੀਨੇ 13 ਨਵੰਬਰ ਨੂੰ ਪੋਪ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬ੍ਰਾਜ਼ੀਲ ਦੀ ਬਿਕਨੀ ਮਾਡਲ ਦੀ ਤਸਵੀਰ ਲਾਈਕ ਹੋਈ ਸੀ। ਉਦੋਂ ਪੋਪ ਦੇ ਇਲਾਵਾ ਉਸ ਤਸਵੀਰ ਨੂੰ 133,000 ਯੂਜ਼ਰਸ ਨੇ ਲਾਈਕ ਕੀਤਾ ਸੀ, ਜਿਸ ਦੇ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੋਪ ਖਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ ਸੀ।
 

Vandana

This news is Content Editor Vandana