ਪੋਪ ਫ੍ਰਾਂਸਿਸ ਆਪਣੀ ਪਹਿਲੀ ਯਾਤਰਾ ''ਤੇ ਪਹੁੰਚੇ ਇਰਾਕ

03/05/2021 5:54:14 PM

ਬਗਦਾਦ (ਭਾਸ਼ਾ): ਇਰਾਕ ਵਿਚ ਦਹਾਕਿਆਂ ਤੱਕ ਚੱਲੇ ਯੁੱਧ ਦੌਰਾਨ ਈਸਾਈ ਭਾਈਚਾਰੇ ਦੇ ਲੋਕਾਂ ਦੀ ਘਟਦੀ ਗਿਣਤੀ ਵਿਚ ਪੋਪ ਫ੍ਰਾਂਸਿਸ ਅੱਜ ਭਾਵ ਸ਼ੁੱਕਰਵਾਰ ਨੂੰ ਇਰਾਕ ਪਹੁੰਚੇ। ਪੋਪ ਦੀ ਇਸ ਇਤਿਹਾਸਿਕ ਯਾਤਰਾ ਲਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਹ ਪੋਪ ਦੀ ਪਹਿਲੀ ਇਰਾਕ ਯਾਤਰਾ ਹੈ। ਪੋਪ ਸ਼ਾਂਤੀ ਅਤੇ ਸਹਿ-ਹੋਂਦ ਦਾ ਸੰਦੇਸ਼ ਲੈ ਕੇ ਇਰਾਕ ਪਹੁੰਚੇ ਹਨ ਤਾਂ ਜੋ ਦੇਸ਼ ਵਿਚ ਰਹਿ ਰਹੇ ਈਸਾਈ ਘੱਟ ਗਿਣਤੀਆਂ ਨੂੰ ਰਾਹਤ ਮਿਲ ਸਕੇ। 

2003 ਵਿਚ ਅਮਰੀਕਾ ਦੀ ਅਗਵਾਈ ਵਿਚ ਇਰਾਕ 'ਤੇ ਹੋਏ ਹਮਲੇ ਦੇ ਬਾਅਦ ਕੀਤੇ ਗਏ ਵਿਭਿੰਨ ਸੰਘਰਸ਼ਾਂ ਦੌਰਾਨ ਵੱਡੀ ਗਿਣਤੀ ਵਿਚ ਘੱਟ ਗਿਣਤੀ ਲੋਕ ਦੇਸ ਛੱਡ ਕੇ ਭੱਜ ਗਏ। ਉਹਨਾਂ ਦੀ ਯਾਤਰਾ ਬਗਦਾਦ ਵਿਚ ਸ਼ੁਰੂ ਹੋਵੇਗੀ, ਜਿੱਥੇ ਉਹ ਵਿਭਿੰਨ ਪ੍ਰੋਗਰਾਮਾਂ ਨੂੰ ਸੰਬੋਧਿਤ ਕਰਨਗੇ। ਇਸ ਦੇ ਇਲਾਵਾ ਉਹ ਹੋਰ ਵਿਭਿੰਨ ਧਾਰਮਿਕ ਸ਼ਹਿਰਾਂ ਵਿਚ ਕਈ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ। ਉਹਨਾਂ ਦਾ ਜਹਾਜ਼ ਸਥਾਨਕ ਸਮੇਂ ਮੁਤਾਬਕ ਦੁਪਹਿਰ  ਕਰੀਬ 2 ਵਜੇ ਇੱਥੇ ਉਤਰਿਆ। ਜਹਾਜ਼ 'ਤੇ ਵੈਟੀਕਨ ਅਤੇ ਇਰਾਕ ਦੇ ਝੰਡੇ ਲੱਗੇ ਹੋਏ ਸਨ। ਉਹਨਾਂ ਦੇ ਸਵਾਗਤ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆ ਸਨ। ਉਹਨਾਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਵਿਚ ਲੋਕ ਹਵਾਈ ਅੱਡੇ ਨੇੜੇ ਇਕੱਠੇ ਹੋਏ ਸਨ।

Vandana

This news is Content Editor Vandana