ਪੋਪ ਨੇ ਸੀਰੀਆ ਵਿਚ ਕਤਲੇਆਮ ਖਤਮ ਕਰਨ ਦੀ ਕੀਤੀ ਅਪੀਲ

Sunday, Apr 01, 2018 - 06:41 PM (IST)

ਵੈਟੀਕਨ ਸਿਟੀ (ਏ.ਐਫ.ਪੀ.)- ਪੋਪ ਫਰਾਂਸਿਸ ਨੇ ਈਸਟਰ ਦੇ ਮੌਕੇ ਉੱਤੇ ਆਪਣੇ ਰਸਮੀ ਸੰਦੇਸ਼ ਵਿਚ ਅੱਜ ਸੀਰੀਆ ਵਿਚ ਕਤਲੇਆਮ ਖਤਮ ਕਰਨ ਅਤੇ ਪੱਛਮੀ ਏਸ਼ੀਆ ਵਿਚ ਮੇਲ-ਮਿਲਾਪ ਦਾ ਸੱਦਾ ਦਿੱਤਾ। ਪੋਪ ਨੇ ਸ਼ਹਿਰ ਅਤੇ ਪੂਰੀ ਦੁਨੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪੂਰੀ ਦੁਨੀਆ ਵਿਚ ਸ਼ਾਂਤੀ ਕਾਇਮ ਹੋਵੇ ਅਤੇ ਇਸ ਦੀ ਸ਼ੁਰੂਆਤ ਲੰਬੇ ਸਮੇਂ ਤੋਂ ਜੂਝ ਰਹੇ ਸੀਰੀਆ ਨਾਲ ਹੋਵੇ। ਸਾਰੇ ਰਾਜਨੀਤਕ ਅਤੇ ਫੌਜੀ ਨੇਤਾਵਾਂ ਦੀ ਅੰਤਰਆਤਮਾਵਾਂ ਨੂੰ ਅਪੀਲ ਕਰਦੇ ਹੋਏ ਪੋਪ ਨੇ ਕਿਹਾ ਕਿ ਕਤਲੇਆਮ ਦਾ ਤੇਜ਼ੀ ਨਾਲ ਖਾਤਮਾ ਹੋਣਾ ਚਾਹੀਦਾ ਹੈ। ਪੋਪ ਦੇ ਇਸ ਸੰਦੇਸ਼ ਨੂੰ ਸੇਂਟਰ ਪੀਟਰਸ ਸਕਵੇਅਰ ਵਿਚ ਲੱਖਾਂ ਹਜ਼ਾਰਾਂ ਸ਼ਰਧਾਲੂਆਂ ਨੇ ਸੁਣਿਆ ਅਤੇ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਨੇ ਉਨ੍ਹਾਂ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਦੇਖਿਆ। ਦੁਨੀਆ ਵਿਚ ਕੈਥੋਲਿਕ ਭਾਈਚਾਰੇ ਦੇ ਤਕਰੀਬਨ 1.2 ਅਰਬ ਲੋਕਾਂ ਦੇ ਧਾਰਮਿਕ ਮੁਖੀਆਂ ਨੇ ਕਿਹਾ ਕਿ ਸਾਡੇ ਭਰਾਵਾਂ ਅਤੇ ਭੈਣਾਂ ਦੀ ਪਹੁੰਚ ਸਹਾਇਤਾ ਤੱਕ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਪਲਾਇਨ ਕਰ ਚੁੱਕੇ ਲੋਕਾਂ ਨੂੰ ਸੀਰੀਆ ਪਰਤਣ ਦੀ ਢੁੱਕਵੀਂ ਦਿਸ਼ਾ ਵੀ ਯਕੀਨੀ ਕੀਤੀ ਜਾਣੀ ਚਾਹੀਦੀ ਹੈ। 


Related News