ਕੰਗਾਲ ਪਾਕਿਸਤਾਨ ਕੋਲ ਨਹੀਂ ਹੈ ਪੈਸਾ, ਸੋਸ਼ਲ ਮੀਡੀਆ ''ਤੇ ਹੀ ਜਤਾਏਗਾ ਧਾਰਾ 370 ਹਟਾਉਣ ਦਾ ਵਿਰੋਧ

08/05/2023 8:17:04 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਕੰਗਾਲੀ ਦੇ ਦੌਰ 'ਚੋਂ ਲੰਘ ਰਿਹਾ ਹੈ। ਦੇਸ਼ ਨੂੰ ਚਲਾਉਣ ਲਈ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਚੀਨ ਅਤੇ ਆਈਐੱਮਐੱਫ ਅੱਗੇ ਹੱਥ ਫੈਲਾ ਕੇ ਭੀਖ ਮੰਗਣ ਲਈ ਮਜਬੂਰ ਹੈ। ਇਸੇ ਦੌਰਾਨ ਪਾਕਿਸਤਾਨ ਤੋਂ ਖ਼ਬਰ ਆਈ ਹੈ ਕਿ ਪਾਕਿਸਤਾਨ ਸਰਕਾਰ ਕੋਲ ਧਾਰਾ 370 ਦੀ ਵਰ੍ਹੇਗੰਢ ਦਾ ਵਿਰੋਧ ਕਰਨ ਲਈ ਬਜਟ ਨਹੀਂ ਹੈ। ਦੱਸ ਦੇਈਏ ਕਿ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਹਰ ਸਾਲ 5 ਅਗਸਤ ਨੂੰ ਧਾਰਾ 370 ਹਟਾਉਣ ਦਾ ਵਿਰੋਧ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ : Breaking News : ਪਟਿਆਲਾ ’ਚ ਚੱਲੀ ਗੋਲ਼ੀ, ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਕੋਲ 5 ਅਗਸਤ ਨੂੰ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੀ ਵਰ੍ਹੇਗੰਢ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਬਜਟ ਨਹੀਂ ਹੈ। ਇਸ ਲਈ ਸਰਕਾਰ ਦੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਹੀ ਵਿਰੋਧ ਕਰਨਗੇ। ਜ਼ਿਕਰਯੋਗ ਹੈ ਕਿ ਅੱਜ ਯਾਨੀ 5 ਅਗਸਤ 2023 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ 4 ਸਾਲ ਪੂਰੇ ਹੋ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ 'ਚ ਨਵ-ਵਿਆਹੁਤਾ ਜੋੜੇ ਨੂੰ ਗੋਲ਼ੀ ਮਾਰ ਉਤਾਰਿਆ ਮੌਤ ਦੇ ਘਾਟ

ਜੰਮੂ-ਕਸ਼ਮੀਰ 'ਚੋਂ ਕਿਵੇਂ ਹਟਾਈ ਗਈ ਧਾਰਾ 370?

ਸਾਲ 2019 'ਚ ਕੇਂਦਰ 'ਚ ਮੁੜ ਮੋਦੀ ਸਰਕਾਰ ਬਣਨ ਤੋਂ ਬਾਅਦ ਕਸ਼ਮੀਰ 'ਚੋਂ ਧਾਰਾ 370 ਹਟਾਉਣ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਨੂੰ ਭਾਜਪਾ ਦੇ ਏਜੰਡੇ 'ਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਸਭ ਕੁਝ ਇੰਨਾ ਆਸਾਨ ਨਹੀਂ ਸੀ। ਇਸ ਦੇ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਘਾਟੀ ਵਿੱਚ 100 ਤੋਂ ਵੱਧ ਬਟਾਲੀਅਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ਲੋਕਾਂ ਵਿੱਚ ਨਫ਼ਰਤ ਫੈਲਾਉਣ ਵਾਲੇ ਵਾਦੀ ਦੇ ਨੇਤਾਵਾਂ ਨੂੰ ਪੀਐੱਸਏ ਦੇ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ 5 ਅਗਸਤ 2019 ਨੂੰ ਰਾਜ ਸਭਾ 'ਚ ਧਾਰਾ 370 ਨੂੰ ਹਟਾਉਣ ਦਾ ਬਿੱਲ ਲਿਆਂਦਾ ਗਿਆ। ਸਰਕਾਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਸਰਕਾਰ ਕੋਲ ਰਾਜ ਸਭਾ ਵਿੱਚ ਘੱਟ ਬਹੁਮਤ ਸੀ। ਸਹਿਯੋਗੀਆਂ ਅਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਬਿੱਲ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਅਤੇ ਬਾਅਦ ਵਿੱਚ ਲੋਕ ਸਭਾ ਦੁਆਰਾ ਵੀ ਪਾਸ ਕਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh