ਮਲੇਰੀਆ, ਟੀਬੀ, ਖਸਰੇ ਤੋਂ ਜ਼ਿਆਦਾ ਖਤਰਨਾਕ ਹੈ ਖਰਾਬ ਭੋਜਨ

11/09/2018 3:49:11 PM

ਸੰਯੁਕਤ ਰਾਸ਼ਟਰ— ਖਰਾਬ ਖਾਣਾ ਖਾਣ ਨਾਲ ਪੰਜ ਲੋਕਾਂ 'ਚੋਂ ਇਕ ਦੀ ਮੌਤ ਹੋ ਜਾਂਦੀ ਹੈ ਤੇ ਅਜਿਹੇ 'ਚ ਸੰਯੁਕਤ ਰਾਸ਼ਟਰ ਦੀ ਫੂਡ ਏਜੰਸੀ ਨੇ ਕਿਹਾ ਹੈ ਕਿ ਲਗਾਤਾਰ ਖਰਾਬ ਖੁਰਾਕ ਕਾਰਨ ਮਲੇਰੀਆ, ਟੀਬੀ ਜਾਂ ਖਸਰੇ ਦੇ ਮੁਕਾਬਲੇ ਮਨੁੱਖੀ ਸਿਹਤ ਲਈ ਖਤਰੇ ਪੈਦਾ ਹੋ ਜਾਂਦੇ ਹਨ। 'ਪ੍ਰਿਵੇਂਟਿੰਗ ਨਿਊਟ੍ਰਿਯੰਟ ਲਾਸ ਐਂਡ ਵੇਸਟ ਅਕ੍ਰਾਸ ਦ ਫੂਡ ਸਿਸਟਮ : ਪਾਲਿਸੀ ਐਕਸ਼ਨ ਫਾਰ ਹਾਈ-ਕੁਆਲਿਟੀ ਡਾਇਟਸ' ਨਾਮ ਦੀ ਰਿਪੋਰਟ 'ਚ ਸੰਯੁਕਤ ਰਾਸ਼ਟਰ ਫੂਡ ਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਸਹਿ-ਲੇਖਕ ਰਿਹਾ ਹੈ।

ਸੰਗਠਨ ਨੇ ਨੀਤੀ ਨਿਰਮਾਤਾਵਾਂ ਤੋਂ ਖਾਣੇ ਦੀ ਬਰਬਾਦੀ ਨੂੰ ਰੋਕਣ ਲਈ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਪੋਸ਼ਕ ਤੱਤਾਂ ਵਾਲਾ ਤੇ ਸਿਹਤ ਪ੍ਰਦਾਨ ਕਰਨ ਵਾਲਾ ਖਾਣਾ ਮੁਹੱਈਆ ਹੋ ਸਕੇ। ਸੰਗਠਨ ਇਸ ਨਤੀਜੇ 'ਤੇ ਪਹੁੰਚਿਆਂ ਕਿ ਲਗਾਤਾਰ ਖਰਾਬ ਗੁਣਵੱਤਾ ਵਾਲਾ ਖਾਣਾ ਮਲੇਰੀਆ, ਤਪੇਦਿਕ ਜਾਂ ਖਸਰੇ ਦੀ ਤੁਲਨਾ 'ਚ ਜ਼ਿਆਦਾ ਵੱਡਾ ਸਿਹਤ ਸਬੰਧੀ ਖਤਰਾ ਹੈ। ਮਨੁੱਖੀ ਖਾਣੇ ਲਈ ਜਿੰਨੀ ਭੋਜਨ ਸਮੱਗਰੀ ਦਾ ਉਤਪਾਦਨ ਹੁੰਦਾ ਹੈ, ਉਸ ਦਾ ਕਰੀਬ ਇਕ-ਤਿਹਾਈ ਕਦੇ ਲੋੜੀਂਦਿਆਂ ਦੀ ਥਾਲੀ ਤੱਕ ਨਹੀਂ ਪਹੁੰਚਦਾ। ਫਲ, ਸਬਜ਼ੀਆਂ, ਸਮੁੰਦਰੀ ਖਾਦ ਪਦਾਰਥ ਤੇ ਮਾਸ ਵਰਗੇ ਪੋਸ਼ਕ ਆਹਾਰ ਜਲਦੀ ਖਰਾਬ ਹੋ ਜਾਂਦੇ ਹਨ।

ਰਿਪੋਰਟ ਮੁਤਾਬਕ ਹਰ ਸਾਲ ਪੂਰੀ ਦੁਨੀਆ 'ਚ ਜਿੰਨੇ ਫਲਾਂ ਤੇ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ ਉਸ 'ਚੋਂ ਅੱਧਾ ਬਰਬਾਦ ਜਾਂ ਨਸ਼ਟ ਹੋ ਜਾਂਦਾ ਹੈ। ਐੱਫ.ਏ.ਓ. ਡਾਇਰੈਕਟਰ ਜਨਰਲ ਜੋਸ ਗ੍ਰੇਜਿਆਨੋ ਡੀ ਸਿਲਵਾ ਨੇ ਕਿਹਾ ਕਿ ਹਰ ਤਰ੍ਹਾਂ ਦੇ ਕੁਪੋਸ਼ਣ ਨਾਲ ਨਿਪਟਣ ਤੇ ਸਿਹਤਮੰਦ ਖਾਣੇ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਅਜਿਹਾ ਭੋਜਨ ਤੰਤਰ ਬਣਾਉਣਾ ਹੋਵੇਗਾ, ਜੋ ਸਾਰਿਆਂ ਲਈ ਤਾਜ਼ਾ, ਪੋਸ਼ਕ ਖਾਣੇ ਦੀ ਉਪਲੱਬਧਤਾ ਤੇ ਖਪਤ ਵਧਾਉਂਦਾ ਹੋਵੇ।