ਸਾਊਦੀ ਅਰਬ ਤੇ UAE ਦੇ ਦੌਰੇ ''ਤੇ ਜਾਣਗੇ ਪੋਂਪੀਓ

09/18/2019 9:39:48 AM

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਹਾਲ ਹੀ 'ਚ ਪੈਟ੍ਰੋਲੀਅਮ ਰਿਫਾਇਨਰੀ 'ਚ ਹੋਏ ਹਮਲੇ ਮਗਰੋਂ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੌਰੇ 'ਤੇ ਜਾਣਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੋਂਪੀਓ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰ ਕੇ ਹਾਲ ਹੀ 'ਚ ਪੈਟ੍ਰੋਲੀਅਮ ਰਿਫਾਇਨਰੀ 'ਚ ਹੋਏ ਡਰੋਨ ਹਮਲੇ 'ਤੇ ਚਰਚਾ ਕਰਨਗੇ ਜਦਕਿ ਆਬੂ ਧਾਬੀ ਦੇ ਦੌਰੇ ਦੌਰਾਨ ਉਹ ਉੱਥੋਂ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮਿਲ ਕੇ ਦੋ-ਪੱਖੀ ਮੁੱਦਿਆਂ 'ਤੇ ਗੱਲ ਕਰਨਗੇ।

ਪੋਂਪੀਓ ਉਸ ਸਮੇਂ ਸਾਊਦੀ ਦਾ ਦੌਰਾ ਕਰ ਰਹੇ ਹਨ ਜਦ ਉੱਥੋਂ ਦੇ ਪੈਟ੍ਰੋਲੀਅਮ ਰਿਫਾਇਨਰੀ 'ਚ ਸ਼ਨੀਵਾਰ ਨੂੰ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੇ ਚੱਲਦਿਆਂ ਪੈਟ੍ਰੋਲੀਅਮ ਉਤਪਾਦਨ 'ਤੇ ਪ੍ਰਭਾਵ ਪਿਆ ਹੈ। ਅਮਰੀਕਾ ਦਾ ਦੋਸ਼ ਹੈ ਕਿ ਇਹ ਹਮਲਾ ਈਰਾਨ ਨੇ ਕਰਵਾਇਆ ਹੈ ਜਦਕਿ ਹੌਤੀ ਵਿਦਰੋਹੀਆਂ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।