ਦੂਸ਼ਿਤ ਵਾਤਾਵਰਣ ਹਰ ਸਾਲ ਲੈਂਦਾ ਹੈ 42 ਲੱਖ ਜਾਨਾਂ, ਇਟਲੀ ਚੁੱਕੇਗਾ ਖ਼ਾਸ ਕਦਮ

11/21/2020 3:57:24 PM

ਰੋਮ, (ਦਲਵੀਰ ਕੈਂਥ)- ਮਨੁੱਖੀ  ਜ਼ਿੰਦਗੀ ਦੀ ਤੰਦਰੁਸਤੀ ਲਈ ਚੰਗੀ ਖ਼ੁਰਾਕ ਹੀ ਨਹੀਂ ਸਗੋਂ ਸ਼ੁੱਧ ਵਾਤਾਵਰਣ ਵੀ ਅਹਿਮ ਸਥਾਨ ਰੱਖਦਾ ਹੈ। ਦੂਸ਼ਿਤ  ਵਾਤਾਵਰਣ ਇਨਸਾਨੀ ਜ਼ਿੰਦਗੀ ਲਈ ਬੀਮਾਰੀਆਂ ਦਾ ਘਰ ਹੈ, ਜਿਸ ਕਾਰਨ ਇਨਸਾਨ ਨੂੰ ਅਨੇਕਾਂ ਬੀਮਾਰੀਆਂ ਆਪਣੀ ਜਕੜ ਵਿਚ ਲੈ ਲੈਂਦੀਆਂ ਹਨ । ਹਰ ਸਾਲ ਦੁਨੀਆ ਭਰ ਅਜਿਹੀਆਂ ਬੀਮਾਰੀਆਂ ਨਾਲ ਮਰਨ ਵਾਲ਼ਿਆਂ ਦੀ ਗਿਣਤੀ 42 ਲੱਖ ਹੈ ਜਿਹੜੀ ਕਿ ਇਨਸਾਨ ਨੂੰ ਸਿਰਫ ਅਸ਼ੁੱਧ ਵਾਤਾਵਰਣ ਕਾਰਨ ਹੀ ਹੁੰਦੀਆਂ ਹਨ। 

ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ ਭਾਵੇਂ ਕਿ ਅਮਰੀਕਾ ,ਕੈਨੇਡਾ ਅਤੇ ਇੰਗਲੈਂਡ ਵਰਗੇ ਦੇਸ਼ ਇਸ ਨੂੰ ਰੋਕਣ ਲਈ ਅਨੇਕਾਂ ਹੀ ਯੋਜਨਾ ਦਾ ਆਗਾਜ਼ ਕਰ ਚੁੱਕੇ ਹਨ ਪਰ ਉੱਥੇ ਹੀ ਯੂਰਪੀਅਨ ਦੇਸ਼ ਇਟਲੀ ਵਲੋਂ ਵੀ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਅਹਿਮ ਕਦਮ ਉਠਾਏ ਜਾ ਰਹੇ ਹਨ ਅਤੇ ਜਲਦ ਹੀ ਇਟਲੀ ਵਿਚ ਬਿਜਲੀ ਤੇ ਚਲਣ ਵਾਲੀਆਂ ਗੱਡੀਆਂ ਲਈ ਪੈਟਰੋਲ ਪੰਪ ਤੇ ਇਲੈਕਟ੍ਰਿਕ ਚਾਰਜਿੰਗ ਮਸ਼ੀਨਾ ਦਾ ਪ੍ਰਬੰਧ ਕਰਨ ਜਾ ਰਿਹਾ ਹੈ, ਜਿਸ ਦੇ ਅਗਾਜ਼ ਲਈ ਮਿਲਾਨ ਦੀ ਮਿਊਸੀਪਲ ਕਮੇਟੀ ਨੇ ਉਨ੍ਹਾਂ ਸਮੂਹ ਈਂਧਨ ਵਿਕਰੇਤਾ ਨੂੰ ਕਿਹਾ ਕਿ ਇਲੈਕਟ੍ਰਿਕ ਚਾਰਜਿੰਗ ਮਸ਼ੀਨਾਂ ਲਗਵਾਉਣ ਲਈ ਆਪਣੀਆਂ ਅਰਜ਼ੀਆਂ ਦਾਖ਼ਲ ਕਰਵਾਉਣ ਤਾਂ ਜੋ 1 ਜਨਵਰੀ, 2023 ਤੱਕ ਹਰੇਕ ਪੈਟਰੋਲ ਪੰਪ 'ਤੇ ਇਸ ਦਾ ਆਗਾਜ਼ ਹੋ ਸਕੇ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕੇ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿਚ ਅਹਿਮ ਰੋਲ ਨਿਭਾ ਰਹੀਆਂ ਅਤੇ  ਬਿਜਲੀ ਤੇ ਚੱਲਣ ਵਾਲੀਆਂ ਗੱਡੀਆਂ ਦੇ ਆਉਣ ਨਾਲ ਬਹੁਤ ਸਾਰੀਆਂ ਪ੍ਰਦੂਸ਼ਣ ਤਬਦੀਲੀਆਂ 'ਤੇ ਰੋਕ ਲੱਗੇਗੀ।

ਜ਼ਿਕਰਯੋਗ ਹੈ ਕਿ ਇਟਲੀ ਨੇ ਆਪਣੇ ਮੁੱਖ ਸ਼ਹਿਰਾਂ ਦੇ ਅੰਦਰ ਪਹਿਲਾਂ ਵੀ ਪ੍ਰਦੂਸ਼ਣ ਨਾਲ ਸੰਬਧਤ ਨੰਬਰ 4 ਯੂਰੋ ਗੱਡੀਆਂ ਉਪਰ ਰੋਕ ਲਗਾ ਰੱਖੀ ਹੈ ਤੇ ਆਉਣ ਵਾਲੇ ਇਸ ਫ਼ੈਸਲੇ ਵਿਚ ਹੋਰ ਸੁਧਾਰ ਕੀਤਾ ਜਾ ਰਿਹਾ ਹੈ।


Lalita Mam

Content Editor

Related News