ਸਾਬਕਾ ਕੀਵੀ ਕਪਤਾਨ ਦੀ ਪਤਨੀ ਸੁੱਖੀ ਟਰਨਰ ਦੇ ਦਿਲ 'ਚ ਅੱਜ ਵੀ ਭਰਿਐ ਪੰਜਾਬ ਲਈ ਪਿਆਰ

02/18/2020 2:44:18 PM

ਵੈਲਿੰਗਟਨ- ਸੁਖਇੰਦਰ ਕੌਰ ਗਿੱਲ ਉਰਫ ਸੁੱਖੀ ਟਰਨਰ, ਜਿਸ ਨੂੰ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਤੇ ਦਿੱਗਜ ਕ੍ਰਿਕਟਰ ਨਾਲ ਪਿਆਰ ਹੋਇਆ ਤੇ ਦੋਵਾਂ ਨੇ ਸਾਲ 1973 ਵਿਚ ਵਿਆਹ ਕਰ ਲਿਆ। ਇਸ ਤੋਂ ਬਾਅਦ ਸੁੱਖੀ ਟਰਨਰ ਨਿਊਜ਼ੀਲੈਂਡ ਜਾ ਕੇ ਵੱਸ ਗਈ ਪਰ ਅੱਜ ਵੀ ਉਸ ਦੇ ਦਿਲ ਵਿਚ ਭਾਰਤ ਤੇ ਖਾਸ ਕਰਕੇ ਪੰਜਾਬ ਲਈ ਪਿਆਰ ਭਰਿਆ ਹੋਇਆ ਹੈ।

ਸੁੱਖੀ ਟਰਨਰ ਦਾ ਜਨਮ ਪੰਜਾਬ ਦੇ ਲੁਧਿਆਣਾ ਵਿਚ ਹੋਇਆ ਤੇ ਉਹ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਸੁੱਖੀ ਜੁਲਾਈ 1973 ਵਿਚ ਨਿਊਜ਼ੀਲੈਂਡ ਦੇ ਸਭ ਤੋਂ ਗਲੈਮਰਸ ਕ੍ਰਿਕਟਰ ਗਲੇਨ ਟਰਨਰ ਨਾਲ ਵਿਆਹ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀ ਤੇ 20 ਸਾਲ ਬਾਅਦ, 1995 ਤੋਂ 2004 ਦੇ ਵਿਚਾਲੇ ਡੁਨੇਡਿਨ ਦੀ ਤਿੰਨ ਵਾਰ ਮੇਅਰ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਸ਼ਖਸੀਅਤ ਬਣ ਗਈ।

ਲੁਧਿਆਣਾ ਦੀ ਜੰਮੀ ਸੁੱਖੀ ਨੇ ਕਿਹਾ ਕਿ ਮੈਂ ਪਹਿਲੀ ਵਾਰ 1973 ਵਿਚ ਨਿਊਜ਼ੀਲੈਂਡ ਆਈ ਸੀ। ਮੈਂ ਇਥੇ 20 ਸਾਲ ਬਿਤਾਉਣ ਤੋਂ ਬਾਅਦ 1992 ਵਿਚ ਕੌਂਸਲ ਵਿਚ ਸ਼ਾਮਲ ਹੋਈ। ਉਸ ਸਮੇਂ ਇਥੇ ਬਹੁਤੇ ਭਾਰਤੀ ਨਹੀਂ ਸਨ। ਮੈਨੂੰ ਨਿਊਜ਼ੀਲੈਂਡ ਮੇਰੇ ਦੂਜੇ ਘਰ ਜਿਹਾ ਲੱਗਦਾ ਸੀ। ਹੁਣ ਇਥੇ ਬਹੁਤ ਸਾਰੇ ਪਰਵਾਸੀ ਵੱਸਦੇ ਹਨ। ਟਰਨਰ ਨੇ ਕਿਹਾ ਕਿ ਜਦੋਂ ਮੈਨੂੰ ਡੁਨੇਡਿਨ ਸ਼ਹਿਰ ਦਾ ਮੇਅਰ ਚੁਣਿਆ ਗਿਆ ਸੀ ਤਾਂ ਇਹ ਮੇਰੇ ਭਾਰਤੀ ਹੋਣ ਬਾਰੇ ਨਹੀਂ ਸੀ, ਬਲਕਿ ਇਸ ਬਾਰੇ ਸੀ ਕਿ ਮੈਂ ਕਿਹਨਾਂ ਕਦਰਾਂ ਕੀਮਤਾਂ ਦਾ ਪੱਖ ਪੂਰਦੀ ਹਾਂ। 

ਸੁੱਖੀ ਟਰਨਰ ਨੇ ਆਪਣੇ ਭਾਈਚਾਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਵਧਦੇ ਵੇਖਿਆ ਤੇ ਸਾਲਾਂ ਦੌਰਾਨ ਨਿਊਜ਼ੀਲੈਂਡ ਦੇ ਵਾਧੇ ਵਿਚ ਯੋਗਦਾਨ ਪਾਇਆ ਹੈ। ਨਿਊਜ਼ੀਲੈਂਡ ਦੇ ਸਭ ਤੋਂ ਰੁਝੇਵੇਂ ਵਾਲੇ ਸ਼ਹਿਰ ਵਿਚ 100,000 ਤੋਂ ਜ਼ਿਆਦਾ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਜਿਸ ਦਾ ਹਲਾਵਾ ਦਿੰਦਿਆਂ ਉਹਨਾਂ ਕਿਹਾ ਕਿ ਆਕਲੈਂਡ ਵਿਚ ਵੱਡੀ ਗਿਣਤੀ ਵਿਚ ਭਾਰਤੀ ਹਨ। ਉਹਨਾਂ ਕਿਹਾ ਕਿ ਬਹੁਤ ਸਮਾਂ ਪਹਿਲਾਂ, ਜਦੋਂ ਮੈਂ 2004 ਵਿਚ ਡੁਨੇਡਿਨ ਦੀ ਮੇਅਰ ਸੀ, ਮੈਨੂੰ ਆਕਲੈਂਡ ਦੇ ਗੁਰਦੁਆਰਿਆਂ ਵਿਚ ਬੁਲਾਇਆ ਜਾਂਦਾ ਸੀ ਪਰ ਉਸ ਸਮੇਂ ਇਥੇ ਬਹੁਤੇ ਨਹੀਂ ਸਨ। ਪਰ ਹੁਣ ਇਥੇ ਬਹੁਤ ਸਾਰੇ ਹਿੰਦੂ ਮੰਦਰ ਵੀ ਹਨ। 80 ਦੇ ਦਹਾਕੇ ਵਿਚ ਇਥੇ ਇਕ ਭਾਰਤੀ ਐਸੋਸੀਏਸ਼ਨ ਸੀ ਤੇ ਹੁਣ ਇਹਨਾਂ ਗਿਣਤੀ ਚਾਰ ਤੋਂ ਪੰਜ ਹੋ ਗਈ ਹੈ।

ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਇਥੇ ਭਾਰਤੀ ਕ੍ਰਿਕਟ ਮੈਚ ਖੇਡਦੇ ਹਨ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤਾਂ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਤੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਟਰਨਰ ਦੀ ਪਤਨੀ ਨੇ ਹੱਸਦਿਆਂ ਕਿਹਾ ਕਿ ਉਸ ਵੇਲੇ ਮੇਰੀ ਵਫਾਦਾਰੀ ਵੰਡੀ ਜਾਂਦੀ ਹੈ। ਪਰ ਭਾਰਤ ਨਾਲ ਕ੍ਰਿਕਟ ਮੈਚਾਂ ਦੌਰਾਨ ਮਾਹੌਲ ਮੈਨੂੰ ਸ਼ਾਨਦਾਰ ਲੱਗਦਾ ਹੈ। ਹਰ ਪਾਸੇ ਰੰਗੀਨ ਪੱਗਾਂ...।

Baljit Singh

This news is Content Editor Baljit Singh