ਪਾਕਿਸਤਾਨ ''ਚ ਪੋਲੀਓ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ

07/02/2017 9:37:04 PM

ਪੇਸ਼ਾਵਰ — ਪਾਕਿਸਤਾਨ ਦੇ ਉਤਰ-ਪੂਰਬੀ ਜ਼ਿਲੇ 'ਚ ਇਕ ਪੋਲੀਓ ਕਰਮਚਾਰੀ ਦੀ 2 ਅਣ-ਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ਰੀਰ ਨੂੰ ਵਿਅੰਗ ਬਣਾਉਣ ਵਾਲੀ ਇਹ ਬੀਮਾਰੀ ਪੋਲੀਓ ਹਲੇਂ ਵੀ ਇਥੇ ਖਤਮ ਨਹੀਂ ਹੋਈ ਹੈ। ਪੁਲਸ ਨੇ ਦੱਸਿਆ ਕਿ ਐਕਸਪੈਂਡੇਡ ਪ੍ਰੋਗਰਾਮ ਦੇ ਟੈਕਨੀਸ਼ੀਅਸ ਸੋਹੇਲ ਅਹਿਮਦ ਦੀ ਹੱਤਿਆ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਚਲਾ ਕੇ ਕੀਤੀ ਗਈ, ਜਦੋਂ ਉਹ ਸਵਾਬੀ ਜ਼ਿਲੇ 'ਚ ਪੋਲੀਓ ਅਭਿਆਨ ਤੋਂ ਵਾਪਸ ਆ ਰਹੇ ਸਨ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ ਹਮਲਾਵਰ ਦੋਸ਼ ਤੋਂ ਬਾਅਦ ਭੱਜਣ 'ਚ ਸਫਲ ਰਹੇ। ਅਹਿਮਦ ਸਿਹਤ ਵਿਭਾਗ ਵੱਲੋਂ ਨਰਜ਼ੀ ਪਿੰਡ 'ਚ ਤੈਨਾਤ ਸਨ। ਇਹ ਖੇਤਰ ਖੈਬਰ ਪਖਤੂਨਵਾ ਜ਼ਿਲੇ ਦੇ ਬੁਨੇਰ ਜ਼ਿਲੇ ਨਾਲ ਲੱਗਾ ਹੋਇਆ ਹੈ। ਖਬਰ ਮੁਤਾਬਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਕਬਜ਼ੇ 'ਚ ਲੈ ਲਿਆ ਹੈ। ਤਲਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ ਪਰ ਹਲੇਂ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਕਿਸੇ ਸੰਗਠਨ ਨੇ ਹਲੇਂ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਤਾਲੀਬਾਨ ਇਸ ਜ਼ਿਲੇ 'ਚ ਪਹਿਲਾਂ ਪੋਲੀਓ ਕਰਮਚਾਰੀਆਂ 'ਤੇ ਹਮਲੇ ਕਰਦਾ ਰਿਹਾ ਹੈ। ਪਾਕਿਸਤਾਨ ਦੁਨੀਆ ਦੇ ਅਜਿਹੇ 3 ਦੇਸ਼ਾਂ 'ਚੋਂ 1 ਹੈ, ਜਿਥੇ ਪੋਲੀਓ ਦੀ ਬੀਮਾਰੀ ਖਤਮ ਨਹੀਂ ਹੋਈ ਹੈ।