ਕੈਨੇਡਾ : 24 ਘੰਟਿਆਂ ਦੌਰਾਨ 3 ਥਾਵਾਂ ''ਤੇ ਵਾਪਰੀਆਂ ਵਾਰਦਾਤਾਂ ਦੀ ਜਾਂਚ ਕਰ ਰਹੀ ਪੁਲਸ

01/22/2021 11:51:16 AM

ਉੱਤਰੀ ਯਾਰਕ- ਕੈਨੇਡਾ ਦੇ ਸ਼ਹਿਰ ਉੱਤਰੀ ਯਾਰਕ ਵਿਚ 24 ਘੰਟਿਆਂ ਦੌਰਾਨ ਹਥਿਆਰਾਂ ਸਬੰਧੀ 3 ਵਾਰਦਾਤਾਂ ਵਾਪਰੀਆਂ ਹਨ ਤੇ ਇਨ੍ਹਾਂ ਵਿਚ ਦੋ ਟੋਅ-ਟਰੱਕ (ਖ਼ਰਾਬ ਜਾਂ ਗ਼ਲਤ ਥਾਂ 'ਤੇ ਖੜ੍ਹੇ ਵਾਹਨ ਨੂੰ ਲੈ ਜਾਣ ਵਾਲਾ ਟਰੱਕ) ਸ਼ਾਮਲ ਹਨ। ਪੁਲਸ ਜਾਂਚ ਕਰ ਰਹੀ ਹੈ ਕਿ ਤਿੰਨ ਥਾਵਾਂ 'ਤੇ ਹੋਏ ਝਗੜੇ ਦਾ ਕਾਰਨ ਕੀ ਸੀ? 

ਪੁਲਸ ਦਾ ਕਹਿਣਾ ਹੈ ਕਿ 401 ਹਾਈਵੇਅ ਅਤੇ ਕੀਲੀ ਸਟ੍ਰੀਟ ਨੇੜੇ ਵੀਰਵਾਰ ਨੂੰ 7.30 ਵਜੇ ਲੋਕਾਂ ਨੇ ਫੋਨ ਕਰਕੇ ਪੁਲਸ ਨੂੰ ਸੱਦਿਆ। ਇੱਥੇ ਦੋ ਟੋਅ ਟਰੱਕਾਂ ਦੇ ਡਰਾਈਵਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਇਕ ਡਰਾਈਵਰ ਦੇ ਹੱਥ ਵਿਚ ਬੰਦੂਕ ਦੇਖੀ ਗਈ।  ਇਸ ਮਗਰੋਂ ਸ਼ੱਕੀ ਵਿਅਕਤੀ ਇੱਥੋਂ ਭੱਜ ਗਿਆ ਪਰ ਪੁਲਸ ਨੇ ਇਸ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ। 

ਇਸ ਹਾਦਸੇ ਦੇ ਇਲਾਵਾ ਦੋ ਹੋਰ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਹੋਣ ਦੀ ਖ਼ਬਰ ਹੈ, ਇਨ੍ਹਾਂ ਵਿਚ ਵੀ ਟੋਅ ਟਰੱਕ ਚਲਾਉਣ ਵਾਲਾ ਵਿਅਕਤੀ ਸ਼ਾਮਲ ਹੈ। ਇਕ ਵਾਰਦਾਤ ਅੱਧੀ ਰਾਤ ਨੂੰ ਹਾਈਵੇਅ 401 ਅਤੇ ਐਵੇਨਿਊ 'ਤੇ ਹੋਈ ਜਦਕਿ ਦੂਜੀ ਇਸ ਦੀ ਥੋੜ੍ਹੀ ਦੇਰ ਬਾਅਦ ਹਾਈਵੇਅ 401 ਤੇ ਲੈਸਲੀ ਸਟ੍ਰੀਟ ਵਿਚਕਾਰ ਵਾਪਰੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਇਨ੍ਹਾਂ ਤਿੰਨਾਂ ਵਾਰਦਾਤਾਂ ਵਿਚ ਇਕੋ ਵਿਅਕਤੀ ਸ਼ਾਮਲ ਸੀ ਜਾਂ ਵੱਖ-ਵੱਖ ਵਿਅਕਤੀਆਂ ਵਲੋਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। 

Lalita Mam

This news is Content Editor Lalita Mam