ਨਵੇਂ ਸਾਲ ਤੋਂ ਪਹਿਲਾਂ ਆਸਟ੍ਰੇਲੀਆ ''ਚ ਸਖਤ ਸੁਰੱਖਿਆ ਦੇ ਪ੍ਰਬੰਧ

12/28/2017 6:00:09 PM

ਸਿਡਨੀ (ਏਜੰਸੀ)— ਨਵੇਂ ਸਾਲ ਆਉਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ। ਅਜਿਹੇ 'ਚ ਆਸਟ੍ਰੇਲੀਆ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਐਤਵਾਰ ਭਾਵ 31 ਦਸੰਬਰ ਦੀ ਰਾਤ ਨੂੰ ਦੇਸ਼ ਭਰ 'ਚ ਨਵੇਂ ਸਾਲ ਮੌਕੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਸਿਡਨੀ 'ਚ ਪੁਲਸ ਦੇ ਜਵਾਨ ਆਟੋਮੈਟਿਕ ਰਾਈਫਲਾਂ ਪਹਿਨੇ ਕੇ ਪੂਰੀ ਚੌਕਸੀ ਵਰਤ ਰਹੇ ਹਨ। 
ਸਿਡਨੀ ਦੇ ਹਾਰਬਰ ਬ੍ਰਿਜ 'ਤੇ ਨਵੇਂ ਸਾਲ ਮੌਕੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ, ਇਸ ਲਈ ਪੁਲਸ ਪਹਿਲਾਂ ਤੋਂ ਹੀ ਚੌਕਸ ਹੋ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨੂੰ ਰੋਕਿਆ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਨਵੇਂ ਸਾਲ ਦੀ ਸ਼ਾਮ ਨੂੰ 1.5 ਮਿਲੀਅਨ ਲੋਕ ਹਾਰਬਰ ਬ੍ਰਿਜ 'ਤੇ ਇਕੱਠੇ ਹੋਣਗੇ। ਇਸ ਵੱਡੀ ਭੀੜ ਨੂੰ ਦੇਖਦੇ ਹੋਏ ਪੁਲਸ ਚੌਕਸ ਹੋ ਗਈ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਦੱਸਣਯੋਗ ਹੈ ਕਿ ਮੈਲਬੌਰਨ 'ਚ ਬੀਤੇ ਬਫਤੇ ਇਕ ਕਾਰ ਨੇ 19 ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ ਸੀ। ਇਸ ਹਮਲੇ ਕਾਰਨ ਲੋਕਾਂ 'ਚ ਦਹਿਸ਼ਤ ਹੈ ਅਤੇ ਪੁਲਸ ਵੀ ਚੌਕਸੀ ਵਰਤੀ ਰਹੀ ਹੈ, ਤਾਂ ਕਿ ਮੁੜ ਅਜਿਹਾ ਹਮਲਾ ਨਾ ਹੋ ਜਾਵੇ।