ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ

04/07/2023 10:40:16 PM

ਪੈਰਿਸ (ਯੂ. ਐੱਨ. ਆਈ.) : ਪੈਰਿਸ 'ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਗੁੱਸੇ ਵਿੱਚ ਆਏ ਵਿਖਾਵਾਕਾਰੀਆਂ ਦੀ ਵੱਡੀ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਤੇ ਸਟਨ ਗ੍ਰਨੇਡ ਦੀ ਵਰਤੋਂ ਕੀਤੀ। ਸੀ. ਜੀ. ਟੀ. ਟ੍ਰੇਡ ਯੂਨੀਅਨ ਮੁਤਾਬਕ ਸਰਕਾਰ ਦੀ ਸੇਵਾਮੁਕਤੀ ਦੀ ਉਮਰ 62 ਤੋਂ ਵਧਾ ਕੇ 64 ਕਰਨ ਦੀ ਯੋਜਨਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ 11ਵੇਂ ਦਿਨ ਹਜ਼ਾਰਾਂ ਲੋਕਾਂ ਨੇ ਫਰਾਂਸ ਦੀ ਰਾਜਧਾਨੀ 'ਚ ਮਾਰਚ ਕੀਤਾ। ਪੁਲਸ ਨੇ ਵਿਖਾਵਾਕਾਰੀਆਂ ਦੀ ਗਿਣਤੀ 57,000 ਤੋਂ ਜ਼ਿਆਦਾ ਦੱਸੀ ਹੈ।

ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਥਾਈਲੈਂਡ ਦਾ ਚਿਆਂਗ, ਸਰਕਾਰ ਨੇ ਲੋਕਾਂ ਨੂੰ ਦਿੱਤਾ ਇਹ ਹੁਕਮ

ਇਥੇ ਸ਼ਾਮ ਪੈਂਦਿਆਂ ਹੀ ਵੱਡੀ ਗਿਣਤੀ ਵਿੱਚ ਵਿਖਾਵਾਕਾਰੀ ਮੱਧ ਪੈਰਿਸ ਦੇ ਪਲੇਸ ਡੀ‘ ਇਟਲੀ ਚੌਕ 'ਚ ਇਕੱਠੇ ਹੋ ਗਏ। ਇਸ ਦੌਰਾਨ ਕੁਝ ਲੋਕਾਂ ਵੱਲੋਂ ਗੈਸ ਕੰਟੇਨਰਾਂ ਵਿੱਚ ਅੱਗ ਲਗਾਉਣ ਤੋਂ ਬਾਅਦ ਹਿੰਸਾ ਭੜਕ ਗਈ ਅਤੇ ਪੁਲਸ ਹਰਕਤ ਵਿੱਚ ਆ ਗਈ। 13 ਅਪ੍ਰੈਲ ਨੂੰ ਮੁਜ਼ਾਹਰੇ ਦੇ ਸੱਦੇ ਨਾਲ ਸ਼ਾਮ 7 ਵਜੇ ਦੇ ਕਰੀਬ ਧਰਨਾ ਸਮਾਪਤ ਹੋ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਨੇ ਕਿਹਾ ਕਿ ਦੇਸ਼ਵਿਆਪੀ ਹੜਤਾਲ ਦੌਰਾਨ ਝੜਪਾਂ 'ਚ ਪੁਲਸ ਨੇ 111 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 154 ਅਧਿਕਾਰੀ ਜ਼ਖ਼ਮੀ ਹੋਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh