ਜੁੱਤੀਆਂ ਦੇ ਡੱਬੇ ਅਤੇ ਬੈਗਾਂ ਵਿੱਚੋਂ 1 ਮਿਲੀਅਨ ਪੌਂਡ ਦੀ ਰਾਸ਼ੀ ਪੁਲਸ ਨੇ ਕੀਤੀ ਬਰਾਮਦ

05/30/2020 7:36:51 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਪੁਲਸ ਨੇ ਹਰਿੰਗੀ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਜੁੱਤੀਆਂ ਦੇ ਬਕਸੇ ਅਤੇ ਬੈਗਾਂ ਵਿੱਚ ਰੱਖੇ ਲਗਭਗ 1 ਮਿਲੀਅਨ ਪੌਂਡ ਦੀ ਨਕਦੀ ਜ਼ਬਤ ਕੀਤੀ ਹੈ। ਇਸ ਛਾਪੇ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਨੇ ਮੰਗਲਵਾਰ (26 ਮਈ) ਸ਼ਾਮ ਨੂੰ ਕੋਲਨੀ ਹੈਚ ਲੇਨ 'ਤੇ ਇਕ ਕਾਰ ਪਾਰਕ ਵਿੱਚ ਇੱਕ 31 ਸਾਲਾ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ, ਇਸ ਦੌਰਾਨ ਉਸ ਕੋਲੋਂ 12,000 ਪੌਂਡ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ ਸੀ ਪਰ ਉਹ ਇਹ ਗੱਲ ਸਾਬਿਤ ਨਹੀਂ ਕਰ ਸਕਿਆ ਸੀ ਕਿ ਉਸ ਦੇ ਕੋਲ ਇਹ ਰਕਮ ਕਿੱਥੋਂ ਆਈ ਸੀ।
ਉਸ ਨੂੰ ਅਪਰਾਧ ਐਕਟ ਤਹਿਤ ਕਾਰਵਾਈ ਕਰਨ ਦੇ ਬਾਅਦ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਅਧਿਕਾਰੀਆਂ ਨੇ ਹਰਿੰਗੀ ਵਿੱਚ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਉਨ੍ਹਾਂ ਨੇ ਜੁੱਤੀਆਂ ਦੇ ਡੱਬਿਆਂ ਅਤੇ ਬੈਗਾਂ ਵਿੱਚ ਰੱਖੀ ਲਗਭਗ 1 ਮਿਲੀਅਨ ਪੌਂਡ ਦੀ ਨਕਦੀ ਅਤੇ ਕਈ ਪਾਸਪੋਰਟ ਵੀ ਜ਼ਬਤ ਕੀਤੇ। ਮੁੱਖ ਇੰਸਪੈਕਟਰ ਸ਼ੌਨ ਵ੍ਹਾਈਟ ਨੇ ਕਿਹਾ ਕਿ ਅਸੀਂ ਲਗਭਗ 1 ਮਿਲੀਅਨ ਪੌਂਡ ਜ਼ਬਤ ਕਰ ਲਏ ਹਨ। ਇਸ ਤਰ੍ਹਾਂ ਜ਼ਿਆਦਾ ਨਕਦੀ ਬੈਂਕ ਖਾਤੇ ਵਿੱਚ ਨਾ ਰੱਖੀ ਹੋਣ ਦਾ ਕੋਈ ਉਚਿਤ ਕਾਰਨ ਨਹੀਂ ਹੈ। ਫਿਲਹਾਲ ਸ਼ੱਕੀ ਵਿਅਕਤੀ ਪੁਲਸ ਹਿਰਾਸਤ ਵਿੱਚ ਹੈ।


 

Lalita Mam

This news is Content Editor Lalita Mam