ਅਮਰੀਕਾ ਦੇ ਨਾਈਟ ਕਲੱਬ ''ਚ ਗੋਲੀਬਾਰੀ, 1 ਦੀ ਮੌਤ ਤੇ ਕਈ ਜ਼ਖਮੀ

02/16/2020 4:19:21 PM

ਹਰਟਫੋਰਡ(ਅਮਰੀਕਾ)- ਅਮਰੀਕਾ ਦੇ ਕਨੈਕਟਿਕ ਸੂਬੇ ਦੇ ਇਕ ਨਾਈਟ ਕਲੱਬ ਵਿਚ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਹਰਟਫੋਰਡ ਪੁਲਸ ਦੇ ਲੈ. ਪਾਲ ਸਿਸੇਰੀਓ ਨੇ ਏ.ਪੀ. ਨੂੰ ਐਤਵਾਰ ਨੂੰ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਚਾਰ ਲੋਕ ਜ਼ਖਮੀ ਹੋਏ ਹਨ।

ਤੜਕੇ ਤਿੰਨ ਵਜੇ ਕੀਤੇ ਗਏ ਟਵੀਟ ਵਿਚ ਪੁਲਸ ਨੇ ਘਟਨਾਵਾਲੀ ਥਾਂ ਹਰਟਫੋਰਡ ਦਾ ਸਾਊਥ ਐਂਡ ਦਾ ਇਕ ਨਾਈਟ ਕਲੱਬ ਦੱਸਿਆ ਸੀ। ਅਜੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਸਣੇ ਘਟਨਾ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ। ਸਿਸੇਰੀਓ ਨੇ ਸਵਾਰੇ ਸਾਢੇ ਚਾਰ ਵਜੇ ਕਿਹਾ ਕਿ ਪੁਲਸ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ।

Baljit Singh

This news is Content Editor Baljit Singh