POK ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਸ਼ੱਬੀਰ ਚੌਧਰੀ ਨੇ UK ਦੇ ਸੰਸਦ ਮੈਂਬਰ ਦੀ ਚੁੱਪੀ 'ਤੇ ਨਾਰਾਜ਼ਗੀ ਜਤਾਈ

09/23/2020 6:28:43 PM

ਲੰਡਨ— ਪਾਕਿਸਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ) ਦੇ ਇਕ ਮੁਖੀ ਸਿਆਸੀ ਵਰਕਰ ਸ਼ੱਬੀਰ ਚੌਧਰੀ ਨੇ ਬ੍ਰੈਡਫੋਰਡ 'ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨਾਕੀਆਂ 'ਤੇ ਹਾਲ ਹੀ 'ਚ ਕੀਤੇ ਗਏ ਹਮਲੇ 'ਤੇ ਬ੍ਰਿਟੇਨ ਦੇ ਮਜ਼ਦੂਰ ਸੰਸਦ ਮੈਂਬਰ ਡੇਬੀ ਅਬ੍ਰਾਹਿਮ ਦੀ ਚੁੱਪੀ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ ਚੌਧਰੀ ਨੇ ਅਬ੍ਰਾਹਿਮ ਨੂੰ ਚਿੱਠੀ ਲਿਖ ਕੇ ਚੇਅਰਪਰਸਨ ਆਲ ਪਾਰਟੀਜ਼ ਪਾਰਲੀਮੈਂਟਰੀ ਗਰੁੱਪ ਨੇ ਪਾਕਿਸਤਾਨੀ ਗਰੁੱਪ ਏਜੰਸੀਆਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਇਕ ਬੇਕਸੂਰ ਬ੍ਰਿਟਿਸ਼ ਵਿਅਕਤੀ ਤਨਵੀਰ ਅਹਿਮਦ ਦੀ ਰਿਹਾਈ ਯਕੀਨੀ ਬਣਾਉਣ ਲਈ ਉੱਚਿਤ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਬ੍ਰੈਡਫੋਰਡ 'ਚ ਪਾਕਿਸਤਾਨੀ ਵਪਾਰਕ ਦੂਤਘਰ ਦੇ ਬਾਹਰ ਪਰੇਸ਼ਾਨ ਕਰਨ ਦੇ ਨਾਲ-ਨਾਲ ਧਮਕਾਇਆ ਗਿਆ ਹੈ।

ਅਬ੍ਰਾਹਿਮ ਨੂੰ ਇਕ ਸੰਬੋਧਨ ਪੱਤਰ ਦੌਰਾਨ ਚੌਧਰੀ ਨੇ ਕਿਹਾ ਕਿ ਤੁਹਾਡਾ ਰਵੱਈਆ ਅਤੇ ਹੈਰਾਨੀ ਵਾਲੀ ਚੁੱਪ ਇਹ ਸੰਕੇਤ ਦਿੰਦੀ ਹੈ ਕਿ ਤਨਵੀਰ ਅਹਿਮਦ ਦੇ ਮਾਮਲੇ ਸਬੰਧੀ ਤੁਹਾਡੀ ਕੋਈ ਦਿਲਟਚਸਪੀ ਨਹੀਂ ਹੈ ਅਤੇ ਇਹ ਗਿਲਗਿਤ ਬਾਲਟਿਸਤਾਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਸ ਮਾਮਲੇ ਸਬੰਧੀ 9 ਸਤਬੰਰ 2020 ਨੂੰ ਵੀ ਲਿਖਿਆ ਸੀ ਅਤੇ ਉਮੀਦ ਕੀਤੀ ਸੀ ਕਿ ਤੁਸੀਂ ਇਸ ਬੇਕਸੂਰ ਬ੍ਰਿਟਿਸ਼ ਵਿਅਕਤੀ ਦੀ ਰਿਹਾਈ ਲਈ ਤੁਰੰਤ ਕਾਰਵਾਈ ਕਰੋਗੇ ਪਰ ਭੇਜੇ ਗਏ ਪੱਤਰ ਦਾ ਤੁਹਾਡੇ ਵੱਲੋਂ ਮੈਨੂੰ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਅਤੇ ਏ. ਪੀ. ਪੀ. ਜੀ. ਬ੍ਰਿਟੇਨ ਤੋਂ ਇਹ ਉਮੀਦ ਕਰਦਾ ਹਾਂ ਕਿ ਜੰਮੂ-ਕਸ਼ਮੀਰ ਦੇ ਸਾਰੇ ਨਾਗਰਿਕਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਅਤੇ ਸਮਰਥਨ ਦੀ ਹਮਾਇਤ ਕਰੋਗੇ।

ਆਪਣੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਸ਼ਾਂਤੀਪੂਰਵਕ ਪ੍ਰਦਰਸ਼ਨਾਕਰੀਆਂ ਨੂੰ ਬ੍ਰੈਡਫੋਰਡ 'ਚ ਪਾਕਿਸਤਾਨੀ ਵਪਾਰਕ ਦੂਤਘਰ ਦੇ ਬਾਹਰ ਪ੍ਰਦਰਸ਼ਨਾਕੀਆਂ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਡਰਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਪਾਕਿਸਤਾਨੀ ਵਪਾਰਕ ਦੂਤਘਰ ਦੇ ਕੁਝ ਅਧਿਕਾਰੀ ਸ਼ਾਮਲ ਸਨ। ਰਿਪੋਰਟ ਮੁਤਾਬਕ ਤਨਵੀਰ ਨੂੰ ਭੁੱਖ ਹੜਤਾਲ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਦੌਰਾਨ ਉਸ ਨੂੰ ਤਸੀਹੇ ਵੀ ਦਿੱਤੇ ਗਏ। ਉਸ ਨੇ 14 ਅਗਸਤ ਨੂੰ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਡਡਿਆਲ 'ਚ ਇਕ ਪਾਕਿਸਤਾਨੀ ਝੰਡਾ ਹਟਾ ਦਿੱਤਾ ਸੀ। ਇਸ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

shivani attri

This news is Content Editor shivani attri