ਪੀ. ਓ. ਕੇ. ’ਚ ਚੀਨ-ਪਾਕਿ ਦੀ ਨਵੀਂ ਚਾਲ’ ਹਾਈਡ੍ਰੋਪਾਵਰ ਪ੍ਰਾਜੈਕਟ ’ਤੇ ਕੀਤਾ ਸਮਝੌਤਾ

12/03/2020 3:03:12 PM

ਇਸਲਾਮਾਬਾਦ, (ਭਾਸ਼ਾ)-ਲੱਦਾਖ ’ਚ ਭਾਰਤ ਨਾਲ ਤਣਾਅ ਦੇ ਵਿਚਾਲੇ ਚੀਨ ਨੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨਾਲ ਮਿਲ ਕੇ ਨਵੀਂ ਚਾਲ ਚੱਲੀ ਹੈ।
ਭਾਰਤ ਨੂੰ ਘੇਰਨ ਲਈ ਪਾਕਿਸਤਾਨ ਵੀ ਚੀਨ ਨੂੰ ਪਾਕਿ ਅਧਿਕਾਰਤ ਕਸ਼ਮੀਰ (ਪੀ. ਓ. ਕੇ.) ’ਚ ਜ਼ਿਆਦਾ ਤੋਂ ਜ਼ਿਆਦਾ ਪ੍ਰਾਜੈਕਟ ਦੇ ਰਿਹਾ ਹੈ। ਇਸੇ ਕੜੀ ’ਚ ਪਾਕਿ ਨੇ 1.35 ਅਰਬ ਡਾਲਰ ਦੀ ਅਨੁਮਾਨਤ ਲਾਗਤ ਨਾਲ 700 ਮੈਗਾਵਾਟ ਸਮਰੱਥਾ ਦੇ ਹਾਈਡ੍ਰੋਪਾਵਰ ਪ੍ਰਾਜੈਕਟ ਲਈ ਚੀਨ ਦੀ ਕੰਪਨੀ ਅਤੇ ਸਥਾਨਕ ਨਵੀਨੀਕਰਣ ਊਰਜਾ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਹ ਪ੍ਰਾਜੈਕਟ ਚੀਨ-ਪਾਕਿਸਤਾਨ ਆਰਥਿਕ ਗਲੀਆਰਾ (ਸੀ. ਪੀ. ਈ. ਸੀ.) ਦਾ ਹਿੱਸਾ ਹੈ।

‘ਚੀਨੀ ਬੈਂਕ ਪ੍ਰਾਜੈਕਟ ਨੂੰ ਕਰਨਗੇ ਫਾਈਨਾਂਸ’

ਡਾਨ ਅਖਬਾਰ ’ਚ ਬੁੱਧਵਾਰ ਨੂੰ ਪ੍ਰਕਾਸ਼ਤ ਖਬਰ ਮੁਤਾਬਕ ਚੀਨ ਦੀ ਗੇਝੋਉਬਾ ਸਮੂਹ ਅਤੇ ਸਥਾਨਕ ਸਾਂਝੇਦਾਰ ਲਾਰੈਬ ਗਰੁੱਪ ਪਾਕਿਸਤਾਨ ਪੀ. ਓ. ਕੇ. ਦੇ ਸਾਧਨੋਟੀ ਜੜਿਲੇ ’ਚ ਝੇਹਿਲਮ ਨਦੀ ’ਤੇ ਪ੍ਰਸਤਾਵਿਤ ਆਜ਼ਾਦੀ ਪੱਟਨ ਹਾਈਡ੍ਰੋਪਾਵਰ ਪ੍ਰਾਜੈਕਟ ਦੇ ਸਾਝੇਦਾਰ ਹਨ। ਰਿਪੋਰਟ ਮੁਤਾਬਕ ਪ੍ਰਾਜੈਕਟ ਲਈ ਚੀਨ ਵਿਕਾਸ ਬੈਂਕ, ਚੀਨ ਨਿਰਮਾਣ ਬੈਂਕ, ਉਦਯੋਗਿਕ ਅਤੇ ਵਪਾਰਕ ਬੈਂਕ ਚੀਨ ਅਤੇ ਬੈਂਕ ਆਫ ਚਾਈਨਾ ਦਾ ਸਮੂਹ ਵਿੱਤ ਮੁਹੱਈਆ ਕਰਵਾਏਗਾ।

‘ਚੀਨ-ਪਾਕਿਸਾਤਨ ਅਧਿਕਾਰੀਆਂ ਨਾਲ ਡੀਲ’

ਇਸ ਪ੍ਰਾਜੈਕਟ ਨੂੰ ਲਾਗੂ ਕਰਨ ਅਤੇ ਪ੍ਰਾਜੈਕਟ ’ਚ ਪਾਣੀ ਇਸਤੇਮਾਲ ਦੇ ਸਮਝੌਤੇ ’ਤੇ ਪੀ. ਓ. ਕੇ. ਊਰਜਾ ਸਕੱਤਰ ਜਫਰ ਮਹਿਮੂਦ ਖਾਨ, ਆਜ਼ਾਦ ਪੱਟਨ ਪਾਵਰ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਲੀ ਸ਼ਿਯੋਤੋ ਨੇ ਮੰਗਲਵਾਰ ਨੂੰ ਦਸਤਖਤ ਕੀਤੇ। ਜ਼ਿਕਰਯੋਗ ਹੈ ਕਿ ਸੀ. ਪੀ. ਈ. ਸੀ. ਦੇ ਤਹਿਤ ਚੀਨ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਨੂੰ ਸ਼ਿਨਜਿਯਾਂਗ ਪ੍ਰਾਂਤ ਨਾਲ ਜੋੜਿਆ ਜਾ ਰਿਹਾ ਹੈ। ਇਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਮਹੱਤਵਪੂਰਨ ਪ੍ਰਾਜੈਕਟ ਹੈ।

‘ਭਾਰਤ ਪ੍ਰਗਟਾ ਰਿਹੈ ਸਖ਼ਤ ਇਤਰਾਜ਼’

ਭਾਰਤ ਨੇ ਸੀ. ਈ. ਪੀ. ਈ. ਸੀ. ਦੇ ਪੀ. ਓ. ਕੇ. ਤੋਂ ਲੰਘਣ ’ਤੇ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ। ਵਿਦੇਸ ਮੰਤਰਾਲਾ ਨੇ ਇਸ ਸਾਲ ਕਿਹਾ ਸੀ ਕਿ ਪਾਕਿਸਤਾਨ ਨੂੰ ਦੱਸ ਦਿੱਤਾ ਗਿਆ ਹੈ ਕਿ ਗਿਲਗਿਤ-ਬਾਲਤਿਸਤਾਨ ਸਮੇਤ ਪੂਰਾ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਣਖਿੱੜਵਾਂ ਅੰਗ ਹੈ ਅਤੇ ਉਸਨੂੰ (ਪਾਕਿਸਤਾਨ ਨੂੰ) ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤੇ ਗਏ ਖੇਤਰ ਨੂੰ ਤੁਰੰਤ ਖਾਲੀ ਕਰ ਦੇਣਾ ਚਾਹੀਦਾ ਹੈ। 


 


Lalita Mam

Content Editor

Related News