ਨੀਰਵ ਮੋਦੀ ਹਵਾਲਗੀ ਮਾਮਲੇ ’ਚ ਅੱਜ ਫੈਸਲਾ ਸੁਣਾਏਗੀ ਬ੍ਰਿਟਿਸ਼ ਅਦਾਲਤ

02/25/2021 1:17:35 AM

ਲੰਡਨ–ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ 2 ਅਰਬ ਡਾਲਰ ਦੀ ਧੋਖਾਦੇਹੀ ਦੇ ਮਾਮਲੇ ਵਿਚ ਲੋੜੀਂਦਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਾਰਤ ਹਵਾਲਗੀ ’ਤੇ ਇਕ ਅਦਾਲਤ ਵੀਰਵਾਰ ਨੂੰ ਫੈਸਲਾ ਸੁਣਾਏਗੀ। ਨੀਰਵ ਮੋਦੀ ਫਿਲਹਾਲ ਲੰਡਨ ਦੀ ਇਕ ਜੇਲ੍ਹ ਵਿਚ ਬੰਦ ਹੈ। ਮੋਦੀ (49) ਦੇ ਦੱਖਣੀ-ਪੱਛਮੀ ਲੰਡਨ ਸਥਿਤ ਵਾਨਡਸਵਰਥ ਜੇਲ ਤੋਂ ਵੀਡੀਓ ਲਿੰਕ ਦੇ ਜ਼ਰੀਏ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ, ਜਿਥੇ ਜ਼ਿਲਾ ਜੱਜ ਸੈਮੁਅਲ ਗੂਜੀ ਆਪਣਾ ਫੈਸਲਾ ਸੁਣਾਉਣਗੇ ਕਿ ਹੀਰਾ ਕਾਰੋਬਾਰੀ ਦੇ ਭਾਰਤੀ ਅਦਾਲਤਾਂ ਦੇ ਸਾਹਮਣੇ ਪੇਸ਼ ਹੋਣ ਲਈ ਕੋਈ ਮਾਮਲਾ ਹੈ ਜਾਂ ਨਹੀਂ। ਮੈਜਿਸਟ੍ਰੇਟ ਦੀ ਅਦਾਲਤ ਦੇ ਫੈਸਲੇ ਨੂੰ ਇਸ ਤੋਂ ਬਾਅਦ ਮਾਮਲਾ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੋਲ ਹਸਤਾਖਰ ਲਈ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ

ਹਾਲਾਂਕਿ ਫੈਸਲੇ ਦੇ ਆਧਾਰ 'ਤੇ ਦੋਵਾਂ 'ਚੋਂ ਕਿਸੇ ਇਕ ਪੱਖ ਦੀ ਹਾਈ ਕੋਰਟ 'ਚ ਆਪਣੀ ਕਰਨ ਦੀ ਵੀ ਸੰਭਾਵਨਾ ਹੈ। ਨੀਰਵ ਮੋਦੀ ਨੂੰ ਹਵਾਲਗੀ ਵਾਰੰਟ 'ਤੇ 19 ਮਾਰਚ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਮਾਮਲੇ ਦੇ ਸਿਲਸਿਲੇ 'ਚ ਹੋਈਆਂ ਸੁਣਵਾਈਆਂ ਦੌਰਾਨ ਉਹ ਵਾਨਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ ਸਨ। ਜ਼ਮਾਨਤ ਨੂੰ ਲੇ ਕੇ ਉਸ ਦੀਆਂ ਕਈ ਕੋਸ਼ਿਸ਼ਾਂ ਮੈਜਿਸਟ੍ਰੇਟ ਅਦਾਲਤ ਅਤੇ ਹਾਈ ਕੋਰਟ 'ਚ ਖਾਰਿਜ ਹੋ ਚੁੱਕੀਆਂ ਹਨ ਕਿਉਂਕਿ ਉਸ ਦੇ ਫਰਾਰ ਹੋਣ ਦਾ ਜ਼ੋਖਿਮ ਹੈ। ਉਸ ਨੂੰ ਭਾਰਤ 'ਚ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲਿਆਂ ਤਹਿਤ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਇਸ ਤੋਂ ਇਵਾਲਾ ਕੁਝ ਹੋਰ ਮਾਮਲੇ ਵੀ ਉਸ ਵਿਰੁੱਧ ਭਾਰਤ 'ਚ ਦਰਜ ਹਨ।

ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar