ਪਾਕਿਸਤਾਨ ਦੇ ਪੀ.ਐਮ. ਇਮਰਾਨ ਖਾਨ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

04/22/2020 11:55:15 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪੀ.ਐਮ. ਇਮਰਾਨ ਖਾਨ ਦੇ ਕੋਰੋਨਾ ਵਾਇਰਸ ਟੈਸਟ ਦਾ ਨਤੀਜਾ ਆ ਗਿਆ ਹੈ। ਇਮਰਾਨ ਨੇ 15 ਅਪ੍ਰੈਲ ਨੂੰ ਏਧੀ ਫਾਉਂਡੇਸ਼ਨ ਦੇ ਚੀਫ ਅਬਦੁੱਲ ਸੱਤਾਰ ਏਧੀ ਦੇ ਪੁੱਤਰ ਫੈਜ਼ਲ ਨਾਲ ਮੁਲਾਕਾਤ ਕੀਤੀ ਸੀ। ਫੈਜ਼ਲ ਦੀ ਰਿਪੋਰਟ ਬਾਅਦ ਵਿਚ ਕੋਰੋਨਾ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਇਮਰਾਨ ਖਾਨ ਦਾ ਟੈਸਟ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਮੰਤਰੀ ਜ਼ਫਰ ਮਿਰਜ਼ਾ ਨੇ ਬੁੱਧਵਾਰ ਰਾਤ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪ੍ਰਧਾਨ  ਮੰਤਰੀ ਇਮਰਾਨ ਖਾਨ ਦਾ ਅੱਜ ਸਾਰਸ ਕੋਵ-2 ਦਾ ਟੈਸਟ ਕੀਤਾ ਗਿਆ (ਵਾਇਰਸ ਜਿਸ ਦੇ ਸਟ੍ਰੇਨ ਨਾਲ ਕੋਵਿਡ19 ਬੀਮਾਰੀ ਹੁੰਦੀ ਹੈ) ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ  ਦਾ ਟੈਸਟ ਨੈਗੇਟਿਵ ਰਿਹਾ।

ਹਾਲਾਂਕਿ ਇਮਰਾਨ ਅਹਿਤੀਆਤ ਵਜੋਂ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਫੈਜ਼ਲ ਦੇ ਸੰਪਰਕ ਵਿਚ ਆਉਣ ਵਾਲੇ ਦੂਜੇ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸਾਰਿਆਂ ਨੂੰ ਕੋਰੋਨਾ ਸਬੰਧੀ ਟੈਸਟ ਕੀਤਾ ਜਾਵੇਗਾ। ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਹਜ਼ਾਰ ਦੇ ਪਾਰ ਹੋ ਗਈ ਹੈ। ਬੁੱਧਵਾਰ ਨੂੰ ਵਾਇਰਸ ਮਰੀਜ਼ਾਂ ਦਾ ਅੰਕੜਾ 10,129 ਹੋ ਗਿਆ ਹੈ। ਇਨ੍ਹਾਂ ਵਿਚ ਹੁਣ ਤੱਕ 212 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਨਫੈਕਟਿਡ ਲੋਕਾਂ ਵਿਚ 2,156 ਅਜਿਹੇ ਹਨ ਜੋ ਸਿਹਤਯਾਬ ਹੋ ਚੁਕੇ ਹਨ।

Sunny Mehra

This news is Content Editor Sunny Mehra