ਜੰਗਲੀ ਅੱਗ ਦਾ ਜਾਇਜ਼ਾ ਲੈਣ ਪੁੱਜੇ PM ਮੋਰੀਸਨ ਨੂੰ ਇਕ ਸ਼ਖਸ ਨੇ ਕਿਹਾ, ''ਤੁਸੀਂ ਪਾਗਲ ਹੋ''

01/03/2020 11:30:06 PM

ਮੈਲਬੋਰਨ - ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ 'ਚ ਅਤੇ ਵਿਕਟੋਰੀਆ ਇਲਾਕੇ 'ਚ ਲੱਗੀ ਅੱਗ ਦੇ ਮੁੱਦੇ 'ਤੇ ਉਥੋਂ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਇਕ ਫਾਇਰ ਬ੍ਰਿਗੇਡ ਕਰਮੀ ਨੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਮੋਰੀਸਨ ਨਾਲ ਜੁੜੇ ਇਸ ਪੂਰੇ ਸਮੇਂ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ 'ਚ ਉਹ ਫਾਇਰ ਬ੍ਰਿਗੇਡ ਕਰਮੀ ਨਾਲ ਹੱਥ ਮਿਲਾਉਣ ਲਈ ਅੱਗੇ ਵਧੇ ਪਰ ਉਹ ਮੁਆਫੀ ਮੰਗਦੇ ਹੋਏ ਅੱਗੇ ਨਿਕਲ ਗਏ।

ਇਕ ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਫਾਇਰ ਬ੍ਰਿਗੇਡ ਕਰਮੀ ਇਸ ਲਈ ਗੁੱਸਾ ਅਤੇ ਦੁੱਖੀ ਸੀ ਕਿਉਂਕਿ ਇਸ ਅੱਗ 'ਚ ਉਸ ਦਾ ਘਰ ਸੜ੍ਹ ਕੇ ਸੁਆਹ ਹੋ ਗਿਆ। ਇਸ ਦੌਰਾਨ ਉਹ ਦੂਜੀ ਥਾਂ 'ਤੇ ਡਿਊਟੀ ਕਰ ਰਿਹਾ ਸੀ। ਇੰਨਾ ਹੀ ਨਹੀਂ ਇਲਾਕੇ ਦੇ ਇਕ ਆਦਮੀ ਨੇ ਮੋਰੀਸਨ ਨੂੰ 'ਪਾਗਲ' ਤੱਕ ਕਰਾਰ ਦਿੱਤਾ। ਉਸ ਸ਼ਖਸ ਨੇ ਮੋਰੀਸਨ 'ਤੇ ਲਗਭਗ ਚੀਕਦੇ ਹੋਏ ਆਖਿਆ ਕਿ ਤੁਹਾਨੂੰ ਇਥੋਂ ਵੋਟ ਨਹੀਂ ਮਿਲੇਗੀ ਦੋਸਤ। ਤੁਸੀਂ ਪਾਹਲ ਹੋ। ਮੈਂ ਇਸ ਇਲਾਕੇ 'ਚ ਸੜ੍ਹਦਾ ਹੋਇਆ ਨਹੀਂ ਦੇਖ ਸਕਦਾ।

ਆਸਟ੍ਰੇਲੀਆ 'ਚ ਸਰਕਾਰ ਨੇ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਸੂਬੇ 'ਚ ਜੰਗਲਾਂ 'ਚ ਲੱਗੀ ਅੱਗ ਨੂੰ ਦੇਖਦੇ ਹੋਏ ਆਪਾਤ ਸਥਿਤੀ ਐਲਾਨ ਕਰਦੇ ਹੋਏ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਨਿਵਾਸੀਆਂ, ਸੈਲਾਨੀਆਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕੇ ਗਿਆ ਹੈ ਜਦ ਸ਼ਨੀਵਾਰ ਤੱਕ ਅੱਗ ਦੇ ਹੋਰ ਫੈਲਣ ਦਾ ਸ਼ੱਕ ਪ੍ਰਗਟ ਕੀਤੀ ਗਈ ਹੈ। ਨਵੇਂ ਸਾਲ ਦੀ ਸ਼ਾਮ 'ਤੇ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ 'ਚ ਭੀਸ਼ਣ ਅੱਗ ਲੱਗ ਗਈ ਹੈ ਅਤੇ ਘਟੋਂ-ਘੱਟ 8 ਲੋਕਾਂ ਦੀ ਮੌਤ ਹੋ ਗਈ। ਛੁੱਟੀਆਂ ਮਨਾਉਣ ਪਹੁੰਚੇ ਕਈ ਲੋਕ ਫਸ ਗਏ।

PunjabKesari

ਇਕ ਹਫਤੇ ਲਈ ਆਪਾਤ ਸਥਿਤੀ ਦਾ ਐਲਾਨ
ਨਿਊ ਸਾਊਥ ਵੇਲਸ ਸਰਕਾਰ ਨੇ ਸ਼ੁੱਕਰਵਾਰ ਤੋਂ ਇਕ ਹਫਤੇ ਲਈ ਆਪਾਤ ਸਥਿਤੀ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਕੱਢਿਆ ਜਾਵੇਗਾ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਤੱਕ ਅੱਗ ਦੇ ਹੋਰ ਫੈਲਣ ਦਾ ਸ਼ੱਕ ਹੈ। ਪ੍ਰਸ਼ਾਸਨ ਨੇ ਲੋਕਾਂ ਤੋਂ ਪ੍ਰਭਾਵਿਤ ਇਲਾਕਿਆਂ ਤੋਂ ਖੁਦ ਨਿਕਲ ਸਕਣ ਦੀ ਸਥਿਤੀ 'ਚ ਉਥੋਂ ਦੂਜੀਆਂ ਥਾਂਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਪੇਂਡੂ ਫਾਇਰ ਬ੍ਰਿਗੇਡ ਸੇਵਾ ਵਿਭਾਗ ਵੀ ਮੁਸ਼ਕਿਲ ਹਾਲਾਤ ਨਾਲ ਨਜਿੱਠਣ ਦੀ ਤਿਆਰੀ 'ਚ ਲੱਗਾ ਹੋਇਆ ਹੈ।

ਵੀਰਵਾਰ ਨੂੰ ਨਿਊ ਸਾਊਥ ਵੇਲਸ 'ਚ ਅੱਗ ਲੱਗਣ ਕਾਰਨ 40 ਲੱਖ ਹੈੱਕਟੇਅਰ ਦੀ ਫਸਲ ਬਰਬਾਦ ਹੋ ਗਈ। ਸੂਬੇ ਦੇ ਪ੍ਰਧਾਨ ਮੰਤਰੀ ਗਲਾਡੇਸ ਬੈਰੇਜ਼ਿਕਲਿਆਨ ਨੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਪੁਲਸ ਨੂੰ ਧੰਨਵਾਦ ਆਖਿਆ। ਉਨ੍ਹਾਂ ਨੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਤਾਪਮਾਨ ਕਈ ਹਿੱਸਿਆਂ 'ਚ 40 ਹਜ਼ਾਰ ਉੱਪਰ ਚਲਾ ਜਾਵੇਗਾ। ਫਸੇ ਹੋਏ ਸੈਲਾਨੀਆਂ ਨੂੰ ਵੀ ਕੱਢਿਆ ਜਾਣਾ ਹੈ। ਅੱਗੇ ਵਾਲੇ ਖੇਤਰ ਤੋਂ ਨਿਕਲ ਜਾਣ ਦੀ ਅਪੀਲ ਅੱਗ ਕਾਰਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀਰਵਾਰ ਨੂੰ ਆਖਿਆ ਕਿ ਆਸਟ੍ਰੇਲੀਆ ਦੇ ਨਿਕਾਸ 'ਚ ਕਮੀ ਦੀ ਨੀਤੀ ਦੇ ਤਹਿਤ ਵਾਤਾਵਰਣ ਦੀ ਰੱਖਿਆ ਲਈ ਉੱਚ ਕਦਮ ਚੁੱਕੇ ਜਾਣਗੇ।


Khushdeep Jassi

Content Editor

Related News