ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ ਬਣੇ PM ''ਮੋਦੀ'', ਟਰੂਡੋ, ਬਾਈਡੇਨ ਨੂੰ ਛੱਡਿਆ ਪਿੱਛੇ

01/21/2022 6:33:00 PM

ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਹਨ। ਉਨ੍ਹਾਂ ਦਾ ਨਾਂ ਕਰੀਬ 71 ਫੀਸਦੀ ਰੇਟਿੰਗ ਦੇ ਨਾਲ ਪਸੰਦੀਦਾ ਨੇਤਾਵਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ। 'ਮਾਰਨਿੰਗ ਕੰਸਲਟ ਪੋਲੀਟੀਕਲ ਇੰਟੈਲੀਜੈਂਸ' ਦੀ ਵਿਸ਼ਵ ਦੇ 13 ਨੇਤਾਵਾਂ ਦੀ ਸੂਚੀ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਛੇਵੇਂ ਸਥਾਨ 'ਤੇ ਹਨ ਅਤੇ ਉਹਨਾਂ ਨੂੰ 43 ਫੀਸਦੀ ਰੇਟਿੰਗ ਮਿਲੀ ਹੈ। ਬਾਈਡੇਨ ਤੋਂ ਬਾਅਦ ਕੈਨੇਡੀਅਨ ਰਾਸ਼ਟਰਪਤੀ ਜਸਟਿਨ ਟਰੂਡੋ ਹਨ, ਉਨ੍ਹਾਂ ਨੂੰ ਵੀ 43 ਫੀਸਦੀ ਰੇਟਿੰਗ ਮਿਲੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ 41 ਫੀਸਦੀ ਰੇਟਿੰਗ ਮਿਲੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੰਬਰ 2021 ਵਿੱਚ ਵੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿੱਚ ਵੀ ਸਿਖਰ 'ਤੇ ਸਨ। ਵੈੱਬਸਾਈਟ ਵਰਤਮਾਨ ਵਿੱਚ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਸਪੇਨ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਵਿੱਚ ਸਰਕਾਰੀ ਨੇਤਾਵਾਂ ਅਤੇ ਦੇਸ਼ ਦੇ ਨੇਤਾਵਾਂ ਦੀਆਂ ਰੇਟਿੰਗਾਂ ਨੂੰ ਟਰੈਕ ਕਰਦੀ ਹੈ।ਨਵੀਨਤਮ ਪ੍ਰਵਾਨਿਤ ਰੇਟਿੰਗ 13 ਤੋਂ 19 ਜਨਵਰੀ 2022 ਦਰਮਿਆਨ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸੀਰੀਆ ਦੇ ਸ਼ਹਿਰ 'ਚ ਰਾਕੇਟ ਹਮਲਾ, 6 ਲੋਕਾਂ ਦੀ ਮੌਤ ਤੇ 30 ਜ਼ਖਮੀ

ਮਾਰਨਿੰਗ ਕੰਸਲਟ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਇਹ ਰੇਟਿੰਗ ਹਰੇਕ ਦੇਸ਼ ਦੇ ਬਾਲਗ ਨਾਗਰਿਕਾਂ ਦੇ ਸੱਤ ਦਿਨਾਂ ਦੇ ਔਸਤ ਸਰਵੇਖਣ 'ਤੇ ਆਧਾਰਿਤ ਹੈ। ਸਰਵੇਖਣ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖਰੀ ਹੁੰਦੀ ਹੈ।ਮਈ 2020 ਵਿੱਚ ਵੀ ਇਸ ਵੈੱਬਸਾਈਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ ਰੇਟਿੰਗ ਦਿੱਤੀ ਸੀ। ਉਸ ਸਮੇਂ, ਉਹਨਾਂ ਨੂੰ 84 ਪ੍ਰਤੀਸ਼ਤ ਰੇਟਿੰਗ ਦਿੱਤੀ ਗਈ ਸੀ, ਜੋ ਇੱਕ ਸਾਲ ਬਾਅਦ ਮਈ 2021 ਵਿੱਚ ਘਟਾ ਕੇ 63 ਪ੍ਰਤੀਸ਼ਤ ਕਰ ਦਿੱਤੀ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana