ਭਾਰਤੀ-ਅਮਰੀਕੀਆਂ ਨੂੰ ਲੁਭਾਉਣ ’ਚ ਜੁਟੇ ਟਰੰਪ, ਕੈਂਪੇਨ ਵੀਡੀਓ ’ਚ ਨਜ਼ਰ ਆਏ ਪੀ. ਐੱਮ. ਮੋਦੀ

08/24/2020 7:31:43 AM

ਵਾਸ਼ਿੰਗਟਨ,(ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ-ਅਮਰੀਕੀਆਂ ਨੂੰ ਲੁਭਾਉਣ ਵਿਚ ਜੁਟ ਗਏ ਹਨ। ਟਰੰਪ ਦੇ ਚੋਣ ਪ੍ਰਚਾਰ ਮੁਹਿੰਮ ਪ੍ਰਬੰਧਕਾਂ ਨੇ ਵੀਡੀਓ ਦੇ ਰੂਪ ਵਿਚ ਆਪਣਾ ਪਹਿਲਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਵਿਚ ‘ਨਮਸਤੇ ਟਰੰਪ’ ਪ੍ਰੋਗਰਾਮ ਵਿਚ ਭਾਸ਼ਣ ਦਿੰਦੇ ਨਜ਼ਰ ਆ ਰਹੇ ਹਨ। ਚੋਣਾਂ ਵਿਚ ਟਰੰਪ ਮੋਦੀ ਦੀ ਲੋਕਪ੍ਰਿਯਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਟਰੰਪ ਵਿਕਟਰੀ ਫਾਈਨਾਂਸ ਕਮੇਟੀ ਦੀ ਕੌਮੀ ਪ੍ਰਧਾਨ ਕਿੰਬਰਲੀ ਗੁਇਲਫਾਯ ਨੇ ਵੀਡੀਓ ਜਾਰੀ ਕਰਦਿਆਂ ਆਪਣੇ ਟਵੀਟ ਵਿਚ ਕਿਹਾ, ‘‘ਅਮਰੀਕਾ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਰੱਖਦਾ ਹੈ ਅਤੇ ਸਾਡੀ ਮੁਹਿੰਮ ਨੂੰ ਭਾਰਤੀ ਮੂਲ ਦੇ ਅਮਰੀਕੀਆਂ ਦਾ ਚੰਗਾ ਸਮਰਥਨ ਮਿਲ ਰਿਹਾ ਹੈ।"

ਅਮਰੀਕਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ ਜੋ ਟਰੰਪ ਜਾਂ ਜੋਅ ਬਿਡੇਨ ਦੀ ਕਿਸਮਤ ਦਾ ਫੈਸਲਾ ਕਰਨ ਵਿਚ ਖਾਸ ਭੂਮਿਕਾ ਨਿਭਾਉਣਗੇ। ਹੁਣ ਦੇਖਣਾ ਹੋਵੇਗਾ ਕਿ ਨਵੰਬਰ ਮਹੀਨੇ ਹੋਣ ਵਾਲੀਆਂ ਚੋਣਾਂ ਵਿਚ ਅਮਰੀਕੀ-ਭਾਰਤੀ ਕਿਸ ਦਾ ਸਾਥ ਦਿੰਦੇ ਹਨ ਕਿਉਂਕਿ ਰਾਸ਼ਟਰਪਤੀ ਅਹੁਦੇ ਲਈ ਟਰੰਪ ਨੂੰ ਟੱਕਰ ਦੇਣ ਲਈ ਖੜੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਵੀ ਭਾਰਤੀਆਂ ਨੂੰ ਖੁਸ਼ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਚੁਣਿਆ ਹੈ, ਜਿਸ ਨੂੰ ਲੈ ਕੇ ਭਾਰਤੀਆਂ ਵਿਚ ਉਤਸ਼ਾਹ ਹੈ। 

Lalita Mam

This news is Content Editor Lalita Mam