ਲਾਕਡਾਊਨ ਦੌਰਾਨ ਪਾਰਟੀ ਆਯੋਜਨ ਮਾਮਲੇ ''ਚ PM ਜਾਨਸਨ ਦੇ ਪੰਜਵੇਂ ਚੋਟੀ ਦੇ ਅਧਿਕਾਰੀ ਨੇ ਦਿੱਤਾ ਅਸਤੀਫ਼ਾ

02/05/2022 1:23:14 AM

ਲੰਡਨ-ਕੋਵਿਡ-19 ਸਬੰਧੀ ਲਾਕਡਾਊਨ ਦਰਮਿਆਨ ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਦੇ ਆਯੋਜਨ 'ਤੇ ਵਿਵਾਦਾਂ 'ਚ ਘਿਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਨ ਜਾਨਸਨ ਦੇ ਪੰਜ ਕਰੀਬੀ ਸਹਿਯੋਗੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਅਸਤੀਫ਼ੇ ਦਾ ਸਿਲਸਿਲਾ ਜਾਰੀ ਰਿਹਾ ਅਤੇ ਏਲੇਨਾ ਨਰੋਜ਼ਾਂਸਕੀ 10-ਡਾਊਨਿੰਗ ਸਟ੍ਰੀਟ ਨੀਤੀ ਇਕਾਈ ਨੂੰ ਛੱਡਣ ਵਾਲੀ ਦੂਜੀ ਸਲਾਹਕਾਰ ਬਣ ਗਈ ਹੈ।

ਇਹ ਵੀ ਪੜ੍ਹੋ : ਬਾਈਡੇਨ ਨੇ ਕੋਰੋਨਾ ਮਹਾਮਾਰੀ ਨਾਲ ਜੰਗ 'ਚ ਜ਼ਿਆਦਾ ਗਲੋਬਲ ਸਹਿਯੋਗ ਦੀ ਕੀਤੀ ਅਪੀਲ

ਡਾਊਨਿੰਗ ਸਟ੍ਰੀਟ ਦੀ ਸਾਬਕਾ ਸਹਿਯੋਗੀ ਨਿੱਕੀ ਦਾ ਕੋਸਟਾ ਨੇ ਕਿਹਾ ਕਿ ਨਰੋਜ਼ਾਂਸਕੀ ''ਮੈਨੂੰ ਪਤਾ ਹੈ ਕਿ ਸਭ ਤੋਂ ਸਿਧਾਂਤਕ ਔਰਤਾਂ 'ਚ ਇਕ ਹੈ। ਦਾ ਕੋਸਟਾ ਨੇ ਕਿਹਾ ਕਿ ਨੀਤੀ ਇਕਾਈ ਨੂੰ ਇਕ ਹੋਰ ਵੱਡਾ ਨੁਕਸਾਨ'। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਨੀਤੀ ਮੁਖੀ ਮੁਨੀਰਾ ਮਿਰਜ਼ਾ, ਚੀਫ ਆਫ਼ ਸਟਾਫ ਨਿਦੇਸ਼ਕ ਜੈਕ ਡਾਇਲ ਨੇ ਵੀਰਵਾਰ ਨੂੰ ਕੁਝ ਘੰਟਿਆਂ ਦੇ ਅੰਦਰ ਆਪਣੇ ਅਹੁਦੇ ਛੱਡ ਦਿੱਤੇ। ਇਸ ਤੋਂ ਪਹਿਲਾਂ ਜਾਂਚ 'ਚ ਪਤਾ ਚੱਲਿਆ ਸੀ ਕਿ ਦੇਸ਼ 'ਚ ਸਖ਼ਤ ਕੋਵਿਡ਼-19 ਲਾਕਡਾਊਨ ਨਿਯਮਾਂ ਦਰਮਿਆਨ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦਫ਼ਤਰ) 'ਚ ਕਈ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 319.29 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar